ਨਸ਼ੇ ਦੇ ਮਾਮਲੇ ’ਚ ਸਜ਼ਾ ਕੱਟ ਰਹੇ ਕੈਦੀ ਕੋਲੋਂ ਜੇਲ੍ਹ ਵਿੱਚੋਂ ਵੀ ਮਿਲਿਆ ਨਸ਼ਾ, ਤਿੰਨ ਜਣਿਆਂ ਖਿਲਾਫ ਕੇਸ ਦਰਜ

27/07/2024 | Public Times Bureau | panjab

ਨਸ਼ੇ ਦੇ ਮਾਮਲੇ ਵਿਚ ਦਸ ਸਾਲ ਦੀ ਸਜ਼ਾ ਕੱਟ ਰਹੇ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਬੰਦ ਕੈਦੀ ਕੋਲੋਂ ਚਰਸ ਤੇ ਤੰਬਾਕੂ ਬਰਾਮਦ ਹੋਇਆ ਹੈ। ਜਦੋਕਿ ਨਸ਼ੇ ਦੇ ਜੇਲ੍ਹ੍ਹ ਵਿਚ ਜਾਣ ਲਈ ਪੈਸਕੋ ਕਰਮਚਾਰੀ ਦੀ ਮਿਲੀਭੁਗਤ ਅਤੇ ਮੋਬਾਈਲ ਦੀ ਵਰਤੋਂ ਕਰਵਾਉਣ ਵਾਲੇ ਹਵਾਲਾਤੀ ਦਾ ਨਾਂ ਵੀ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਕੇਂਦਰੀ ਜੇਲ੍ਹ ਦੀ ਪੁਲਿਸ ਨੇ ਕੇਸ ਦਰਜ ਕਰਕੇ ਪੈਸਕੋ ਕਰਮਚਾਰੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਰੀਵਾਲ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਡਿਓਢੀ ਵਿਚ ਤਾਇਨਾਤ ਜੇਲ੍ਹ ਅਤੇ ਪੈਸਕੋ ਕਰਮਚਾਰੀਆਂ ਵੱਲੋਂ ਕੈਦੀ ਸਤਨਾਮ ਸਿੰਘ ਜੋ ਥਾਣਾ ਸਦਰ ਕਪੂਰਥਲਾ ਵਿਚ ਦਰਜ ਐੱਨਡੀਪੀਐੱਸ ਐਕਟ ਦੇ ਮਾਮਲੇ ਵਿਚ ਦਸ ਸਾਲ ਦੀ ਸਜਾ ਕੱਟ ਰਿਹਾ ਹੈ ਦੀ ਤਲਾਸ਼ੀ ਲਈ ਗਈ। ਜਿਸ ਦੌਰਾਨ ਉਸ ਕੋਲੋਂ 55 ਗ੍ਰਾਮ ਚਰਸ ਪਰਦਾ ਪਦਾਰਥ ਅਤੇ 14 ਗ੍ਰਾਮ ਤੰਬਾਕੂ ਬਰਾਮਦ ਹੋਇਆ। ਇਹ ਬਰਾਮਦਗੀ ਮੌਕੇ ’ਤੇ ਬੁਲਾਏ ਗਏ ਥਾਣਾ ਕੇਂਦਰੀ ਜੇਲ੍ਹ ਦੇ ਮੁਖੀ ਦੀ ਹਾਜ਼ਰੀ ਵਿਚ ਕੀਤੀ ਗਈ। ਕੈਦੀ ਸਤਨਾਮ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਨਸ਼ਾ ਉਸ ਤੱਕ ਜਸਪਾਲ ਸਿੰਘ ਪੁੱਤਕਰ ਸੁਖਦੇਵ ਸਿੰਘ ਵਾਸੀ ਜਗਤਪੁਰਾ ਜੋ ਪੈਸਕੋ ਕਰਮਚਾਰੀ ਹੈ ਰਾਂਹੀ ਪੁੱਜਾ। ਜਦੋਂਕਿ ਪੈਸਕੋ ਕਰਮਚਾਰੀ ਨੇ ਵੀ ਮੰਨਿਆ ਕਿ ਕੈਦੀ ਸਤਨਾਮ ਸਿੰਘ ਨੇ ਜੇਲ੍ਹ ਅੰਦਰੋਂ ਉਸ ਨਾਲ ਫੋਨ ’ਤੇ ਗੱਲ ਕੀਤੀ ਸੀ। ਕੈਦੀ ਸਤਨਾਮ ਸਿੰਘ ਨੇ ਖੁਲਾਸਾ ਕੀਤਾ ਕਿ ਜੋ ਮੋਬਾਈਲ ਉਸਨੇ ਵਰਤਿਆ ਉਹ ਹਵਾਲਾਤੀ ਵਿਕਾਸ ਕਲਿਆਣ ਪੁੱਤਰ ਵਿਨੋਦ ਕੁਮਾਰ ਵਾਸੀ ਨਿਊ ਸੰਤ ਨਗਰ ਜਲੰਧਰ ਜੋ ਥਾਣਾ ਕੋਤਵਾਲੀ ’ਚ ਦਰਜ ਕਤਲ ਦੇ ਕੇਸ ਤਹਿਤ ਇਥੇ ਬੰਦ ਹੈ, ਦਾ ਸੀ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੇਂਦਰੀ ਜੇਲ੍ਹ ਦੇ ਮੁਖੀ ਸਬ ਇੰਸਪੈਕਟਰ ਚਰਨਜੀਤ ਸਿੰਘ ਮੁਤਾਬਿਕ ਕੈਦੀ ਸਤਨਾਮ ਸਿੰਘ ਪੁੱਤਰ ਤਰਸੇਮ ਸਿੰਘ ਪਿੰਡ ਗੋਸਲ ਕਪੂਰਥਲਾ, ਵਿਕਾਸ ਕਲਿਆਣ ਅਤੇ ਪੈਸਕੋ ਕਰਮਚਾਰੀ ਜਸਪਾਲ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਦੋਕਿ ਜਸਪਾਲ ਸਿੰਘ ਨੂੰ ਬਕਾਇਦਾ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ।


Drugs Were Also Found In The Jail From A Prisoner Serving Sentence In A Drug Case A Case Was Registered Against Three People


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App