ਬਹੁਕਰੋੋੜੀ ਡਰੱਗ ਮਾਮਲੇ ‘ਚ ਈਡੀ ਕੋੋਰਟ ਮੋੋਹਾਲੀ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ ਜਗਦੀਸ਼ ਭੋਲਾ ਸਮੇਤ 17 ਮੁਲਜ਼ਮ ਦੋੋਸ਼ੀ ਕਰਾਰ ਦਿੱਤੇ ਹਨ। ਜਿਕਰਯੋਗ ਹੈ ਕਿ ਜਗਦੀਸ਼ ਭੋੋਲਾ ਪੰਜਾਬ ਪੁਲਿਸ ਦਾ ਬਰਖਾਸਤ ਡੀਐੱਸਪੀ ਹੈ ਜੋ ਕਿ ਅਰਜਨ ਐਵਾਰਡੀ ਵੀ ਹੈ ਅਤੇ ਮਸ਼ਹੂਰ ਭਲਵਾਨ ਰਹਿ ਚੁੱਕਾ ਹੈ। ਕੋਰਟ ਵਿੱਚ ਜਗਦੀਸ਼ ਭੋਲਾ ਦੀ ਵੀਡੀਓ ਕਾਨਫਰੰਸਿਗ ਜ਼ਰੀਏ ਪੇਸ਼ੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਡਰੱਗ ਰੈਕਟ ਕਰੀਬ 6 ਹਜ਼ਾਰ ਕਰੋੜ ਦਾ ਹੈ। ਸਾਲ 2013 ‘ਚ ਇਹ ਮਾਮਲਾ ਸਾਹਮਣੇ ਆਇਆ ਸੀ। ਪੰਜਾਬ ‘ਚ 6 ਹਜ਼ਾਰ ਕਰੋੜ ਰੁਪਏ ਦੀ ਡਰੱਗ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਤੇ ਉਸ ਨੂੰ ਮਨਜੀਤ ਕੌਰ ਸਪੈਸ਼ਲ ਜੱਜ ਸੀਆਈ ਵੱਲੋਂ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।
17 Accused Including Jagdish Bhola Were Found Guilty Ed Court Mohali Pronounced The Verdict In The Multi crore Drug Case
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)