ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਕਾਮੇਡੀਅਨ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਜਿਸ ਨਾਲ ਨਾਲ ਸਿਰਫ ਪੰਜਾਬੀ ਬਲਕਿ ਪਾਕਿਸਤਾਨੀ ਫਿਲਮ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ, ਮਸ਼ਹੂਰ ਸਟੇਜ, ਟੀਵੀ ਅਤੇ ਫਿਲਮਾਂ ਦੇ ਨਾਮੀ ਕਾਮੇਡੀਅਨ ਸਰਦਾਰ ਕਮਲ ਇਸ ਦੁਨੀਆ ਤੋਂ ਹਮੇਸ਼ਾ ਲਈ ਰੁਖਸਤ ਹੋ ਗਏ ਹਨ। ਦੱਸ ਦੇਈਏ ਕਿ ਕਾਮੇਡੀਅਨ ਦੇ ਦੇਹਾਂਤ 'ਤੇ ਗੁਰਚੇਤ ਚਿੱਤਰਕਾਰ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਪਾਕਿਸਤਾਨੀ ਪ੍ਰਸਿੱਧ ਕਮੇਡੀਅਨ ਸਰਦਾਰ ਕਮਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਡਰਾਮੇ ਤੇ ਫਿਲਮਾਂ ਵਿੱਚ ਚੰਗੀ ਸ਼ੋਹਰਤ ਹਾਸਿਲ ਕੀਤੀ, ਲਾਹੌਰ ਵਿਖੇ ਮੇਰੀ ਮੁਲਾਕਾਤ ਹੋਈ ਸੀ ਬੜੇ ਮਿਲਣਸਾਰ ਸੀ, ਰੱਬ ਕਰੇ ਜੰਨਤ ਨਸੀਬ ਹੋਵੇ ਆਮੀਨ...
ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਦੁੱਖ ਜ਼ਾਹਿਰ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਬਹੁਤ ਬੁਰਾ ਹੋਇਆ, ਸਰਦਾਰ ਕਮਲ ਬਹੁਤ ਹੀ ਵਧਿਆ ਕਲਾਕਾਰ ਸੀ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਬਕਮਾਲ ਅਦਾਕਾਰ, ਇਸਦੇ ਨਾਲ ਹੀ ਇੱਕ ਹੋਰ ਨੇ ਲਿਖਿਆ ਬਹੁਤ ਮਾੜਾ ਹੋਇਆ... ਇਸ ਤੋਂ ਇਲਾਵਾ ਪ੍ਰਸ਼ੰਸਕ ਰੋਣ ਵਾਲੀਆਂ ਇਮੋਜ਼ੀ ਸ਼ੇਅਰ ਕਰ ਰਹੇ ਹਨ।
ਕਾਬਿਲੇਗੌਰ ਹੈ ਕਿ ਗੁਰਚੇਤ ਪਿਛਲੇ ਕਰੀਬ 2 ਦਹਾਕਿਆਂ ਤੋਂ ਪੰਜਾਬੀਆਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੀ ਕਾਮੇਡੀ ਸੀਰੀਜ਼ 'ਫੈਮਿਲੀ 420' ਦੀਆਂ ਅੱਜ ਵੀ ਲੋਕ ਖੂਬ ਤਾਰੀਫ਼ਾ ਕਰਦੇ ਹਨ। ਉਨ੍ਹਾਂ ਦੀ ਕਾਮੇਡੀ ਅੱਜ ਵੀ ਦਰਸ਼ਕਾਂ ਨੂੰ ਹੱਸਾ-ਹੱਸਾ ਲੋਟਪੋਟ ਕਰ ਦਿੰਦੀ ਹੈ। ਉਨ੍ਹਾਂ ਪ੍ਰਸ਼ੰਸਕਾਂ ਨੂੰ ਆਪਣੇ ਹਰ ਅੰਦਾਜ਼ ਨਾਲ ਖੂਬ ਪ੍ਰਭਾਵਿਤ ਕੀਤਾ ਹੈ, ਉਨ੍ਹਾਂ ਦੀ ਕਾਮੇਡੀ ਨਾ ਸਿਰਫ ਵੱਡਿਆ ਬਜ਼ੁਰਗਾਂ ਬਲਕਿ ਬੱਚਿਆਂ ਵਿੱਚ ਵੀ ਸੁਰਖੀਆਂ ਦਾ ਕੇਂਦਰ ਬਣੀ ਰਹਿੰਦੀ ਹੈ।
A Big Shock To The Entertainment World The Famous Artist Said Goodbye To The World
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)