ਖੰਨਾ ਪੁਲਿਸ ਵੱਲੋ ਟੈਕਸੀ ਡਰਾਇਵਰ ਦੇ ਅੰਨੇ ਕਤਲ ਦੀ ਗੁੱਥੀ ਨੂੰ 32 ਘੰਟਿਆਂ ’ਚ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ।ਜਿਸ ਸਬੰਧੀ ਅਸ਼ਵਨੀ ਗੋਟਿਆਲ ਐੱਸਐੱਸਪੀ ਖੰਨਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਟੈਕਸੀ ਡਰਾਇਵਰ ਦੇ ਅੰਨੇ ਕਤਲ ਦੀ ਗੁੱਥੀ ਨੂੰ ਖੰਨਾ ਪੁਲਿਸ ਨੇ 32 ਘੰਟਿਆਂ ’ਚ ਸੁਲਝਾਕੇ ਕਥਿਤ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਪਿਸਟਲ ਸਮੇਤ ਦੋ ਮੈਗਜੀਨ, ਛੇ ਜਿੰਦਾ ਰੌਂਦ ਤੇ ਲੁੱਟ ਕੀਤੀ ਹੋਈ ਗੱਡੀ ਬਰਾਮਦ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਜੈ ਕੁਮਾਰ ਪੁੱਤਰ ਉਗਰ ਵਾਸੀ ਰਾਮ ਦਰਬਾਰ, ਸੈਕਟਰ 31, ਚੰਡੀਗੜ੍ਹ ਨੇ ਪੁਲਿਸ ਨੂੰ ਬਿਆਨ ਰਾਹੀਂ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਸ ਦਾ ਲੜਕਾ ਰਵੀ ਕੁਮਾਰ ਚੰਡੀਗੜ੍ਹ ਵਿਖੇ ਪਾਰਟ ਟਾਇਮ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ। ਉਸ ਦੇ ਲੜਕੇ ਰਵੀ ਕੁਮਾਰ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਦੱਸਿਆ ਕਿ ਉਹ ਟੈਕਸੀ ਰਾਹੀਂ ਲੁਧਿਆਣਾ ਦੇ ਕੁੱਝ ਵਿਅਕਤੀਆਂ ਨੂੰ ਲੈ ਕੇ ਲੁਧਿਆਣਾ ਨੂੰ ਜਾ ਰਿਹਾ ਸੀ।
ਮਿਤੀ 10 ਅਗਸਤ ਨੂੰ ਸਮਾਂ ਕਰੀਬ ਸਵੇਰੇ ਸਵਾ ਚਾਰ ਵਜੇ ਉਸ ਦੇ ਲੜਕੇ ਰਵੀ ਕੁਮਾਰ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਦੱਸਿਆ ਕਿ ਟੋਲ ਪਲਾਜ਼ਾ ਘੁਲਾਲ ਤੋਂ ਕਰੀਬ ਤਿੰਨ ਚਾਰ ਕਿਲੋਮੀਟਰ ਚੰਡੀਗੜ੍ਹ ਸਾਇਡ ਕਿਸੇ ਨਾ-ਮਲੂਮ ਵਿਅਕਤੀ ਨੇ ਉਸਦੇ ਗੋਲੀਆਂ ਮਾਰ ਕੇ ਉਸ ਦੀ ਅਲਟੋ ਗੱਡੀ ਕੇ ਲੈ ਫਰਾਰ ਹੋ ਗਏ ਹਨ। ਜਦੋਂ ਉਸ ਨੇ ਆਪਣੇ ਲੜਕੇ ਦੀ ਭਾਲ ਕਰਕੇ ਦੇਖਿਆ ਤਾਂ ਉਸ ਦੇ ਲੜਕੇ ਰਵੀ ਕੁਮਾਰ ਦੀ ਮੌਤ ਹੋ ਚੁੱਕੀ ਸੀ।ਸਮਰਾਲਾ ਪੁਲਿਸ ਵੱਲੋਂ ਅਸਲਾ ਐਕਟ ਅਧੀਨ ਥਾਣਾ ਸਮਰਾਲਾ ਵਿਖੇ ਮੁਕੱਦਮਾ ਦਰਜ ਕਰਕੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਅਣਪਛਾਤੇ ਵਿਅਕਤੀ ਭਾਲ ਕੀਤੀ ਗਈ। ਪਿੰਡ ਮਨਸੂਲਪੁਰ ਜ਼ਿਲ੍ਹਾ ਮੁਜੱਫਰਨਗਰ, ਉੱਤਰ ਪ੍ਰੇਦਸ਼ ਤੋ ਮੁਲਜ਼ਮ ਸਤਪਾਲ ਪੁੱਤਰ ਸੋਨੂ ਰਾਮ ਵਾਸੀ , ਰਾਮ ਦਰਬਾਰ, ਫੇਸ 01, ਚੰਡੀਗੜ੍ਹ ਨੂੰ ਸਖਤੀ ਨਾਲ ਪੁੱਛ ਪੜਤਾਲ ਕੀਤੀ ਗਈ ਜਿਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਜਿਸ ਕੋਲੋਂ ਇੱਕ ਪਿਸਟਲ ਸਮੇਤ ਦੋ ਮੈਗਜੀਨ, ਛੇ ਜਿੰਦਾ ਰੌਂਦ ਤੇ ਲੁੱਟ ਕੀਤੀ ਹੋਈ ਗੱਡੀ ਬ੍ਰਾਮਦ ਕੀਤੇ ਗਏ ਹਨ।
The Taxi Driver s Partner Turned Out To Be The Killer The Police Solved The Murder Mystery In 32 Hours
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)