ਜਲੰਧਰ ਦੇ ਵਿੱਚ ਜਿੱਥੇ ਇੱਕ ਪਾਸੇ 15 ਅਗਸਤ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਅਤੇ ਜਲੰਧਰ ਦੇ ਵਿੱਚ ਸੁਰੱਖਿਆ ਹਰੇਕ ਪੱਖੋ ਮਜਬੂਤ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਮੁਲਾਜ਼ਮਾਂ ਵੱਲੋਂ ਹੀ ਐਕਟਿਵਾ ਚੋਰੀ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਜਲੰਧਰ ਦੀ ਪੁਲਿਸ ਸ਼ਰਮ ਸਾਰ ਨਜ਼ਰ ਆ ਰਹੀ ਹੈ। ਬੀਤੇ ਦਿਨ ਹੋਈ ਚੋਰੀ ਤੋਂ ਬਾਅਦ ਜਿਸ ਵਿਅਕਤੀ ਦੀ ਐਕਟੀਵਾ ਚੋਰੀ ਹੋਈ ਸੀ ਉਸ ਵੱਲੋਂ ਜਲੰਧਰ ਦੇ ਥਾਣਾ ਭਾਰਗੋ ਕੈਂਪ ਦੇ ਵਿੱਚ ਸ਼ਿਕਾਇਤ ਵੀ ਲਿਖਾਈ ਗਈ ਜਿਸ ਚ ਉਹਨਾਂ ਨੇ ਕਿਹਾ ਕਿ ਉਹ ਜਲੰਧਰ ਦੇ ਘਾਹ ਮੰਡੀ ਦੇ ਇਲਾਕੇ ਗ੍ਰੀਨ ਐਵਨਿਊ ਵਿੱਚ ਰਹਿ ਰਹੇ ਨਿਤੇਸ਼ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਦੋ ਸ਼ਖਸ ਇੱਕ ਪੁਲਿਸ ਦੀ ਵਰਦੀਧਾਰੀ ਅਤੇ ਇਕ ਸਿਵਲ ਵਰਦੀ ਵਿੱਚ ਦੋ ਸ਼ਖਸ ਉਹਨਾਂ ਦੀ ਦੁਕਾਨ ਆਉਂਦੇ ਨੇ ਤੇ ਦੁਕਾਨ ਦੇ ਬਾਹਰ ਖੜੀ ਐਕਟੀਵਾ ਆਪਣੀ ਐਕਟੀਵਾ ਦੀ ਚਾਬੀ ਨਾਲ ਉਸ ਦਾ ਲੋਕ ਖੋਲ ਕੇ ਐਕਟੀਵਾ ਨੂੰ ਉਥੋਂ ਲੈ ਕੇ ਚਲੇ ਜਾਂਦੇ ਹਨ।
ਉਹਨਾਂ ਦੱਸਿਆ ਕਿ ਉਹ ਅੱਜ ਸਵੇਰੇ 12 ਵਜੇ ਦੇ ਕਰੀਬ ਥਾਣਾ ਭਾਰਗੋ ਕੈਂਪ ਆਏ ਹੋਏ ਹਨ ਪਰ ਪੁਲਿਸ ਮੁਲਾਜ਼ਮਾਂ ਵੱਲੋਂ ਉਹਨਾਂ ਦੀ ਸਾਰ ਨਹੀਂ ਲਈ ਗਈ ਪੁਲਿਸ ਮੁਲਾਜ਼ਮਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਥਾਣੇ ਦਾ ਮੁਨਸ਼ੀ ਥਾਣੇ ਵਿੱਚ ਆਵੇਗਾ ਤਾਂ ਉਹਨਾਂ ਦੀ ਕੰਪਲੇਂਟ ਲਿਖੀ ਜਾਵੇਗੀ ਜਦ ਕਿ ਇਹ ਕਾਰਵਾਈ ਡਿਊਟੀ ਅਫਸਰ ਦੀ ਹੁੰਦੀ ਹੈ ਸੂਤਰਾਂ ਅਨੁਸਾਰ ਜਾਣ ਕੇ ਰਹੀ ਅਨੁਸਾਰ ਪਤਾ ਲੱਗਾ ਹੈ ਕਿ ਐਟਲੀਵਾ ਲੈ ਕੇ ਜਾਣ ਵਾਲਾ ਵਰਦੀਧਾਰੀ ਕਿਸੇ ਵੱਡੇ ਪੁਲਿਸ ਅਧਿਕਾਰੀ ਦਾ ਗਨਮੈਨ ਲੱਗਿਆ ਹੋਇਆ ਹੈ। ਹਾਲਾਂਕਿ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਥਾਣਾ ਭਾਰੂ ਕੈਂਪ ਦੀ ਪੁਲਿਸ ਮੁਲਾਜ਼ਮ ਨੇ ਗੱਲਬਾਤ ਤੋਂ ਸਾਫ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਕਿ ਹਜੇ ਸਾਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਸ ਵਿਅਕਤੀ ਵੱਲੋਂ ਪੁਲਿਸ ਦੀ ਵਰਦੀ ਪਾ ਕੇ ਐਕਟੀਵਾ ਚੋਰੀ ਕੀਤੀ ਗਈ ਹੈ ਉਸ ਦਾ ਨਹੀਂ ਪਤਾ ।
Active Theft Incident Committed By Two Youths In Police Uniform In Jalandhar Cctv Viral
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)