ਜ਼ਿਮਨੀ ਚੋਣਾਂ ਦਾ ਐਲਾਨ ਨਾ ਹੋਣ ’ਤੇ ਚੋਣ ਕਮਿਸ਼ਨ ਨੇ ਕਿਹਾ- ਸੂਬਿਆਂ 'ਚ ਮੌਸਮ ਹਾਲੇ ਅਨੁਕੂਲ ਨਹੀਂ

17/08/2024 | Public Times Bureau | panjab

ਜੰਮੂ-ਕਸ਼ਮੀਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਸਿਆਸੀ ਪਾਰਟੀਆਂ ਨੂੰ ਵਾਇਨਾਡ ਲੋਕ ਸਭਾ ਸੀਟ ਸਮੇਤ ਕਈ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਖ਼ਾਲੀ ਸੀਟਾਂ ’ਤੇ ਜ਼ਿਮਨੀ ਚੋਣ ਦੇ ਐਲਾਨ ਦਾ ਵੀ ਇੰਤਜ਼ਾਰ ਸੀ। ਜ਼ਿਮਨੀ ਚੋਣਾਂ ਦਾ ਐਲਾਨ ਨਾ ਹੋਣ ਨਾਲ ਇਨ੍ਹਾਂ ਸਾਰਿਆਂ ਨੂੰ ਨਿਰਾਸ਼ਾ ਹੱਥ ਲੱਗੀ ਹੈ। ਚੋਣ ਕਮਿਸ਼ਨ ਦਾ ਇਸ ਨਾਲ ਜੁੜੇ ਸਵਾਲ ’ਤੇ ਕਹਿਣਾ ਹੈ ਕਿ ਖ਼ਾਲੀ ਸੀਟਾਂ ’ਤੇ ਚੋਣ ਕਰਾਉਣੀ ਹੈ, ਪਰ ਹਾਲੇ ਮੌਸਮ ਅਨੁਕੂਲ ਨਹੀਂ ਹੈ।ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ’ਚ ਵਾਇਨਾਡ ਲੋਕ ਸਭਾ ਸੀਟ ਸਮੇਤ ਉੱਤਰ ਪ੍ਰਦੇਸ਼, ਬਿਹਾਰ ਤੇ ਅਸਾਮ ਵਰਗੇ ਸੂਬਿਆਂ ’ਚ ਵਿਧਾਨ ਸਭਾ ਦੀਆਂ ਕਰੀਬ 46 ਸੀਟਾਂ ਖ਼ਾਲੀ ਹਨ। ਕਮਿਸ਼ਨ ਇਨ੍ਹਾਂ ਜ਼ਿਮਨੀ ਚੋਣਾਂ ਨੂੰ ਦੋਵਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਕਰਾਉਣ ਦੀ ਤਿਆਰੀ ’ਚ ਸੀ, ਪਰ ਇਨ੍ਹਾਂ ਸਾਰੇ ਸੂਬਿਆਂ ’ਚ ਹਾਲੇ ਮੌਸਮ ਅਨੁਕੂਲ ਨਹੀਂ ਹਨ। ਬਾਰਿਸ਼ਾਂ ਕਾਰਨ ਇਨ੍ਹਾਂ ਸੂਬਿਆਂ ’ਚ ਹੜ੍ਹ ਤੇ ਜ਼ਮੀਨ ਖਿਸਕਣ ਦੀ ਸਥਿਤੀ ਬਣੀ ਹੋਈ ਹੈ। ਅਜਿਹੇ ’ਚ ਇਹ ਜ਼ਿਮਨੀ ਚੋਣਾਂ ਸਥਿਤੀ ਠੀਕ ਹੋਣ ’ਤੇ ਕਰਾਈਆਂ ਜਾਣਗੀਆਂ। ਰਾਜੀਵ ਕੁਮਾਰ ਨੇ ਕਿਹਾ ਕਿ ਛੇ ਮਹੀਨੇ ਦੇ ਅੰਦਰ ਹੀ ਖ਼ਾਲੀ ਹੋਈਆਂ ਇਨ੍ਹਾਂ ਸੀਟਾਂ ’ਤੇ ਜ਼ਿਮਨੀ ਚੋਣਾਂ ਕਰਾ ਲਈਆਂ ਜਾਣਗੀਆਂ। ਖਾਸ ਗੱਲ ਹੈ ਕਿ ਵਿਧਾਨ ਸਭਾ ਦੀਆਂ ਇਨ੍ਹਾਂ ਖ਼ਾਲੀ ਸੀਟਾਂ ’ਚ 10 ਸੀਟਾਂ ਇਕੱਲੇ ਉੱਤਰ ਪ੍ਰਦੇਸ਼ ਦੀਆਂ ਹਨ।

ਰਾਜੀਵ ਕੁਮਾਰ ਨੇ ਕਿਹਾ ਕਿ ਚੋਣਾਂ ’ਚ ਫੈਲਾਏ ਜਾਣ ਵਾਲੇ ਫੇਕ ਨੈਰੇਟਿਵ ਨਾਲ ਨਜਿੱਠਣ ਲਈ ਉਹ ਪੂਰੀ ਤਰ੍ਹਾਂ ਚੌਕਸ ਤੇ ਤਿਆਰ ਹਨ। ਵੈਸੇ ਤਾਂ ਇਸ ਸਮੱਸਿਆ ਤੋਂ ਪੂਰੀ ਦੁਨੀਆ ਪਰੇਸ਼ਾਨ ਹੈ, ਪਰ ਅਸੀਂ ਇਸ ਦਾ ਹੱਲ ਲੱਭ ਲਿਆ ਹੈ। ਦੇਸ਼ ਦੇ ਪਰਪੱਕ ਵੋਟਰ ਇਸ ਦਾ ਜਵਾਬ ਦੇਣ ਲਈ ਵੀ ਤਿਆਰ ਹਨ। ਫੇਕ ਨੈਰੇਟਿਵ ਗ਼ੁਬਾਰੇ ਵਰਗਾ ਹੈ, ਉਹ ਜ਼ਿਆਦਾ ਉੱਪਰ ਉੱਠ ਗਿਆ ਤਾਂ ਉਸ ਨੂੰ ਪਾੜਨਾ ਮੁਸ਼ਕਲ ਹੋਣ ਜਾਂਦਾ ਹੈ। ਇਸ ਲਈ ਉਸ ਨੂੰ ਉੱਡਣ ਤੋਂ ਪਹਿਲਾਂ ਹੀ ਪਾੜਨਾ ਪਵੇਗਾ। ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੀ ਤਰੀਕ 30 ਸਤੰਬਰ ਤੋਂ ਬਾਅਦ ਵੀ ਰੱਖਣ ਦੇ ਸਵਾਲ ਨੂੰ ਪੂਰੀ ਤਰ੍ਹਾਂ ਖ਼ਾਰਜ ਕੀਤਾ ਤੇ ਕਿਹਾ ਕਿ ਇਸ ਦੇ ਕੋਈ ਮਾਅਨੇ ਕੱਢਣ ਦੀ ਲੋੜ ਨਹੀਂ ਹੈ। ਸੂਬੇ ’ਚ ਹਾਲਾਤ ਨੂੰ ਦੇਖ ਕੇ ਇਹ ਫ਼ੈਸਲਾ ਕੀਤਾ ਗਿਆ ਹੈ। ਸੂਬੇ ’ਚ ਪਹਿਲਾਂ ਤੋਂ ਚੱਲ ਰਹੀ ਸ੍ਰੀ ਅਮਰਨਾਥ ਯਾਤਰਾ 19 ਅਗਸਤ ਤੱਕ ਚੱਲੇਗੀ। ਅਜਿਹੇ ’ਚ ਚੋਣ ਪ੍ਰੋਗਰਾਮ ਇਸ ਤੋਂ ਵਾਅਦ ਵੀ ਰੱਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੂਬੇ ’ਚ ਕਈ ਤਿਉਹਾਰ ਵੀ ਹਨ। ਸੁਪਰੀਮ ਕੋਰਟ ਨੇ ਸੂਬੇ ’ਚ 30 ਸਤੰਬਰ ਤੱਕ ਵਿਧਾਨ ਸਭਾ ਚੋਣਾਂ ਕਰਾਉਣ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ ਕਮਿਸ਼ਨ ਨੇ ਸੂਬੇ ਦੀ ਆਖ਼ਰੀ ਪੜਾਅ ਦੀ ਚੋਣ ਇਕ ਅਕਤੂਬਰ ਨੂੰ ਕਰਾਉਣ ਦਾ ਐਲਾਨ ਕੀਤਾ ਹੈ।


When The By elections Were Not Announced The Election Commission Said The Weather In The States Is Not Yet Suitable


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App