ਬੇਸਹਾਰਾ ਗਊਆਂ ਨੂੰ ਫੜਕੇ ਕੱਟਣ ਦੇ ਦੋਸ਼ ‘ਚ ਤਿੰਨ ਗ੍ਰਿਫ਼ਤਾਰ, ਮਹਿੰਗੇ ਮੁੱਲ ਮੀਟ ਵੇਚਕੇ ਬਚੇ ਅੰਗਾਂ ਨੂੰ ਧਰਤੀ 'ਚ ਦਿੰਦੇ ਸੀ ਦੱਬ

26/08/2024 | Public Times Bureau | panjab

ਥਾਣਾ ਅਮਰਗੜ੍ਹ ਪੁਲਿਸ ਨੇ ਇੱਕ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੰਦਿਆਂ ਤਿੰਨ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਹੈ ਜੋ ਅਵਾਰਾ ਗਊਆਂ ਨੂੰ ਫੜਨ ਉਪਰੰਤ ਉਨ੍ਹਾਂ ਨੂੰ ਝਾੜੀਆਂ ਦੇ ਪਿੱਛੇ ਲੁਕਕੇ ਕੱਟਦੇ ਸਨ ਅਤੇ ਗਊਆਂ ਦਾ ਮੀਟ ਮਹਿੰਗੇ ਮੁੱਲ ਵੇਚਣ ਉਪਰੰਤ ਬਚੇ ਹੋਏ ਅੰਗਾਂ ਨੂੰ ਧਰਤੀ ਵਿੱਚ ਦੱਬ ਦਿਆ ਕਰਦੇ ਸਨ । ਪੁਲਿਸ ਨੂੰ ਮੁਖਬਰ ਪਾਸੋਂ ਸੂਚਨਾ ਪ੍ਰਾਪਤ ਹੋਈ ਕਿ ਮੁਹੰਮਦ ਸਲਮਾਨ ਪੁੱਤਰ ਮੁਹੰਮਦ ਯਾਸ਼ੀਨ ਵਾਸੀ ਇਕਬਾਲ ਕਲੋਨੀ ਨੇੜੇ ਬੱਸ ਸਟੈਂਡ ਮਲੇਰਕੋਟਲਾ , ਮੁਜਮਿਲ ਉਰਫ ਮਮਨੀ ਪੁੱਤਰ ਇਕਰਾਮ ਵਾਸੀ ਤੇਲੀਆਂ ਵਾਲਾ ਮੁਹੱਲਾ 786 ਚੌਂਕ ਮਾਲੇਰਕੋਟਲਾ ਅਤੇ ਸੁਬਹਾਨ ਪੁੱਤਰ ਮੁਹੰਮਦ ਯਾਹਿਦ ਵਾਸੀ ਕੱਚਾ ਕੋਟ ਸਰਹੰਦੀ ਗੇਟ ਮਾਲੇਰਕੋਟਲਾ ਜੋ ਕਿ ਅਵਾਰਾ ਗਾਵਾਂ ਨਾਲ ਦਾਰਿੰਦਗੀ ਕਰਦੇ ਹਨ , ਇਨ੍ਹਾਂ ਨੂੰ ਹੁਣੇ ਹੀ ਕਾਬੂ ਕੀਤਾ ਜਾਵੇ ਤਾਂ ਇਨ੍ਹਾਂ ਪਾਸੋਂ ਗਊਆਂ ਦੇ ਬਚੇ ਹੋਏ ਅੰਗ ਜੋ ਇਹ ਦੱਬਣ ਜਾ ਰਹੇ ਹਨ , ਸਮੇਤ ਕਾਬੂ ਕੀਤਾ ਜਾ ਸਕਦਾ ਹੈ । ਇਸ ਉਪਰੰਤ ਥਾਣਾ ਅਮਰਗੜ੍ਹ ਪੁਲਿਸ ਵੱਲੋਂ ਕੀਤੀ ਕਾਰਵਾਈ ਦੌਰਾਨ ਉਕਤ ਤਿੰਨੇ ਵਿਅਕਤੀਆਂ ਨੂੰ ਕਾਬੂ ਕਰਦਿਆਂ ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਆਰੰਭੀ ਗਈ ਹੈ ।

Three Arrested On The Charge Of Catching And Slaughtering Helpless Cows Selling The Meat At A High Price And Burying The Remaining Parts In The Ground


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App