ਖੰਨਾ ਤੋਂ ਸਮਰਾਲਾ ਸੜਕ 'ਤੇ ਸਥਿਤ ਪਿੰਡ ਨੌਲੜੀ ਕਲਾ ਅੱਡੇ ਦੇ ਨੇੜੇ ਦੁਪਹਿਰੇ 1 ਵਜੇ ਦੇ ਕਰੀਬ ਇੱਕ ਫਾਰਚੂਨਰ ਅਤੇ ਟਾਟਾ ਪੰਚ ਗੱਡੀ ਦੀ ਆਹਮੋ-ਸਾਹਮਣੇ ਟੱਕਰ ਤੋਂ ਜਾਣ ਨਾਲ ਟਾਟਾ ਪੰਚ ਗੱਡੀ ਦੇ ਚਾਲਕ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਮੌਜੂਦ ਫਾਰਚੂਨਰ ਗੱਡੀ ਦੇ ਚਾਲਕ ਰਾਘਵ ਦੱਸਿਆ ਉਹ ਦੁਪਹਿਰੇ ਇੱਕ ਵਜੇ ਦੇ ਕਰੀਬ ਫਾਰਚੂਨਰ ਗੱਡੀ ਵਿੱਚ ਸਵਾਰ ਹੋ ਕੇ ਸਮਰਾਲੇ ਤੋਂ ਖੰਨਾ ਨੂੰ ਜਾ ਰਿਹਾ ਸੀ। ਪਿੰਡ ਲੌਲੜੀ ਕਲਾਂ ਦੇ ਕੋਲ ਜੱਦ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਟਾਟਾ ਪੰਚ ਗੱਡੀ ਨਾਲ ਟੱਕਰ ਹੋ ਗਈ।
ਪੰਚ ਗੱਡੀ ਚਾਲਕ ਕੁਲਦੀਪ ਸਿੰਘ ਸੇਖੋ ਤੇ ਉਮਰ 53 ਸਾਲ ਵਜੋਂ ਪਹਿਚਾਣ ਹੋਈ, ਜਿਹੜਾ ਕਿ ਪਿੰਡ ਬਰਵਾਲੀ ਕਲਾਂ ਤੋਂ ਬਤੌਰ ਬਲਾਕ ਖੇਤੀਬਾੜੀ ਅਫਸਰ, ਖੇਤੀਬਾੜੀ ਵਿਭਾਗ ਸਮਰਾਲਾ ਵਿਖੇ ਨੌਕਰੀ ਕਰਦਾ ਸੀ। ਟੱਕਰ ਕਾਰਨ ਕੁਲਦੀਪ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸ ਨੂੰ ਰਾਹਗੀਰਾਂ ਵੱਲੋਂ ਖੰਨਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਕੁਲਦੀਪ ਸਿੰਘ ਸੇਖੋਂ ਦੀ ਮੌਤ ਹੋ ਗਈ।
ਭਿਆਨਕ ਟੱਕਰ ਕਾਰਨ ਫਾਰਚੂਨਰ ਅਤੇ ਟਾਟਾ ਪੰਚ ਦੋਵੇਂ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀ ਗਈਆਂ ਘਟਨਾ ਸਥਾਨ 'ਤੇ ਪਹੁੰਚ ਕੇ ਪੁਲਿਸ ਚੌਂਕੀ ਬਰਧਾਲਾ ਦੇ ਏਐਸਆਈ ਪਰਮਿੰਦਰ ਸਿੰਘ ਵੱਲੋਂ ਦੋਵੇਂ ਗੱਡੀਆਂ ਕਬਜ਼ੇ ਵਿੱਚ ਲੈ ਕੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਵਾਪਿਸ ਚਲਾਇਆ ਗਿਆ। ਪੁਲਿਸ ਚੌਕੀ ਬਰਧਾਲਾ ਦੇ ਇੰਚਾਰਜ ਏਐਸਆਈ ਹਰਜਿੰਦਰ ਸਿੰਘ ਘਲੋਟੀ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਰੱਖ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।
Samrala Block Agriculture Officer Died In A Terrible Collision Between Two Vehicles
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)