PM ਮੋਦੀ ਸਰੱਖਿਆ ਚ ਕਤਾਹੀ ਤੇ ਭੜਕੀ ਸਮਰਿਤੀ ਇਰਾਨੀ

13/01/2022 | The public times | punjab

ਨਵੀਂ ਦਿੱਲੀ: PM Modi Security breach : ਪੰਜਾਬ ਚ ਪਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਦੀ ਸਰੱਖਿਆ ਚ ਹੋਈ ਕਤਾਹੀ ਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਅੱਜ ਦਿੱਲੀ ਚ ਪਰੈੱਸ ਕਾਨਫਰੰਸ ਕਰਕੇ ਪੰਜਾਬ ਦੇ ਮੱਖ ਮੰਤਰੀ ਤੇ ਹਾਈਕਮਾਂਡ ਨੂੰ ਦੋ ਸਵਾਲ ਪੱਛੇ ਹਨ। ਉਨਹਾਂ ਪੱਛਿਆ ਕਿ ਆਖਰ ਕਿਉਂ ਪੰਜਾਬ ਦੇ ਮੱਖ ਮੰਤਰੀ ਚਰਨਜੀਤ ਚੰਨੀ ਨੇ ਪਰਧਾਨ ਮੰਤਰੀ ਦੇ ਸਰੱਖਿਆ ਪਰੋਟੋਕੋਲ ਤੇ ਇਸ ਦੀ ਉਲੰਘਣਾ ਬਾਰੇ ਇੱਕ ਨਾਗਰਿਕ (ਪਰਿਅੰਕਾ ਗਾਂਧੀ ਵਾਡਰਾ) ਨੂੰ ਜਾਣਕਾਰੀ ਦਿੱਤੀ? ਉਨਹਾਂ ਕਿਹਾ ਕਿ ਗਾਂਧੀ ਪਰਿਵਾਰ ਦਾ ਹਿੱਸਾ ਰਹਿਣ ਵਾਲੇ ਨਾਗਰਿਕ ਇਸ ਮਾਮਲੇ ਨੂੰ ਜਾਣਨ ਵਿੱਚ ਦਿਲਚਸਪੀ ਕਿਉਂ ਰੱਖਦੇ ਹਨ। ਇਸ ਤੋਂ ਬਾਅਦ ਕੇਂਦਰੀ ਮੰਤਰੀ ਇਰਾਨੀ ਨੇ ਕਾਂਗਰਸ ਹਾਈਕਮਾਂਡ ਤੇ ਸਿੱਧਾ ਨਿਸ਼ਾਨਾ ਸਾਧਦੇ ਹੋ ਕਿਹਾ ਕਿ ਮੈਂ ਕਾਂਗਰਸ ਹਾਈਕਮਾਂਡ ਨੂੰ ਆਪਣਾ ਸਵਾਲ ਦਹਰਾਉਂਦੀ ਹਾਂ ਕਿ ਪੰਜਾਬ ਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੀ ਮਿਲੀ ਭਗਤ ਕਾਰਨ ਪਰਧਾਨ ਮੰਤਰੀ ਦੇ ਸਰੱਖਿਆ ਪਰਬੰਧਾਂ ਨੂੰ ਜਾਣਬੱ ਕੇ ਕਿਉਂ ਤੋੜਿਆ ਗਿਆ? ਪਿਛਲੇ ਹਫ਼ਤੇ ਪੰਜਾਬ ਵਿੱਚ PM ਮੋਦੀ ਦੀ ਸਰੱਖਿਆ ਚ ਚੂਕ ਹੋਈ ਦਰਅਸਲ, ਪਿਛਲੇ ਹਫ਼ਤੇ ਹੀ ਪੰਜਾਬ ਦੌਰੇ ਦੌਰਾਨ ਪਰਧਾਨ ਮੰਤਰੀ ਦੀ ਸਰੱਖਿਆ ਵਿੱਚ ਵੱਡੀ ਚੂਕ ਹੋਈ ਸੀ। ਪਰਧਾਨ ਮੰਤਰੀ ਨੂੰ ਫਿਰੋਜ਼ਪਰ ਜਾਂਦੇ ਸਮੇਂ ਪਿੰਡ ਪਿਆਰੇਆਣਾ ਵਿਖੇ ਇੱਕ ਪੱਲ ਤੇ 20 ਮਿੰਟ ਤੱਕ ਉਡੀਕ ਕਰਨ ਤੋਂ ਬਾਅਦ ਵਾਪਸ ਪਰਤਣਾ ਪਿਆ ਸੀ। ਪਰਧਾਨ ਮੰਤਰੀ ਨੇ ਵਾਪਿਸ ਪਰਤਣ ਸਮੇਂ ਬਠਿੰਡਾ ਹਵਾਈ ਅੱਡੇ ਤੇ ਅਧਿਕਾਰੀਆਂ ਨੂੰ ਕਿਹਾ ਕਿ ਆਪਣੇ ਮੱਖ ਮੰਤਰੀ ਨੂੰ ਧੰਨਵਾਦ ਕਹਿਣਾ ਕਿ ਮੈਂ ਜਿਉਂਦਾ ਬਠਿੰਡਾ ਵਾਪਸ ਮੜ ਆਇਆ। ਪਰਦਰਸ਼ਨਕਾਰੀਆਂ ਨੇ ਰੋਕਿਆ ਸੀ ਰਸਤਾ ਜਦੋਂ ਪਰਧਾਨ ਮੰਤਰੀ ਦਾ ਕਾਫਲਾ ਖੱਲਹੀ ਸੜਕ ਤੇ ਪਰਦਰਸ਼ਨਕਾਰੀਆਂ ਦੇ ਸਾਹਮਣੇ ਬੇਵੱਸ ਹੋ ਗਿਆ ਤਾਂ ਸਥਾਨਕ ਪਲਿਸ ਅਤੇ ਪਰਦਰਸ਼ਨਕਾਰੀਆਂ ਵਿਚਾਲੇ ਦੋਸਤਾਨਾ ਮਾਹੌਲ ਚੱਲ ਰਿਹਾ ਸੀ। ਪਲਿਸ ਮਲਾਜ਼ਮ ਉਥੇ ਪਰਦਰਸ਼ਨਕਾਰੀਆਂ ਤੋਂ ਚਾਹ ਪੀ ਰਹੇ ਸਨ ਤੇ ਉਨਹਾਂ ਨੂੰ ਰਸਤਾ ਸਾਫ਼ ਕਰਵਾਉਣ ਵਿੱਚ ਕੋਈ ਦਿਲਚਸਪੀ ਨਹੀਂ ਸੀ। ਅਜਿਹੇ ਚ ਕੋਈ ਵੀ ਮੌਕੇ ਦਾ ਫਾਇਦਾ ਉਠਾ ਕੇ ਪੀੱਮ ਦੀ ਜਾਨ ਨੂੰ ਖਤਰਾ ਪੈਦਾ ਕਰ ਸਕਦਾ ਸੀ। ਜਿਸ ਸਥਾਨ ਤੇ ਇਹ ਘਟਨਾ ਵਾਪਰੀ ਹੈ, ਉਹ ਪਾਕਿਸਤਾਨ ਸਰਹੱਦ ਤੋਂ ਸਿਰਫ 15 ਕਿਲੋਮੀਟਰ ਦੂਰ ਹੈ ਤੇ ਪਾਕਿਸਤਾਨ ਦੀਆਂ ਨਜ਼ਰਾਂ ਹਮੇਸ਼ਾ ਦਹਿਸ਼ਤ ਫੈਲਾਉਣ ਲਈ ਇਸ ਸਰਹੱਦੀ ਸੂਬੇ ਤੇ ਰਹਿੰਦੀਆਂ ਹਨ।

smriti irani angry over pm modis lack of security


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App