ਸਰਕਾਰ ਨੇ ਕੱਟੇ 1.77 ਕਰੋੜ ਮੋਬਾਈਲ ਕੁਨੈਕਸ਼ਨ, 11 ਲੱਖ ਵ੍ਹਟਸਐਪ ਅਕਾਊਂਟ ਵੀ ਬੈਨ

05/10/2024 | Public Times Bureau | panjab

ਸਰਕਾਰ ਨੇ ਧੋਖਾਧੜੀ ਅਤੇ ਸਪੈਮ ਕਾਲਾਂ ਨੂੰ ਰੋਕਣ ਲਈ ਕਰੋੜਾਂ ਮੋਬਾਈਲ ਕਨੈਕਸ਼ਨ ਕੱਟ ਦਿੱਤੇ ਹਨ। ਇਨ੍ਹਾਂ ਵਿੱਚ ਉਹ ਕਨੈਕਸ਼ਨ ਸ਼ਾਮਲ ਹਨ ਜੋ ਜਾਅਲੀ ਦਸਤਾਵੇਜ਼ਾਂ ਰਾਹੀਂ ਲਏ ਗਏ ਸਨ ਜਾਂ ਉਨ੍ਹਾਂ 'ਤੇ ਕੋਈ ਸ਼ੱਕੀ ਗਤੀਵਿਧੀ ਦੇਖੀ ਗਈ। ਇਸ ਤੋਂ ਇਲਾਵਾ ਦੂਰਸੰਚਾਰ ਵਿਭਾਗ (DoT) ਦੇ ਨਾਲ ਕੰਮ ਕਰ ਰਹੇ ਚਾਰ ਦੂਰਸੰਚਾਰ ਸੇਵਾ ਪ੍ਰਦਾਤਾ (TSP) ਨੇ 45 ਲੱਖ ਫਰਜ਼ੀ ਅੰਤਰਰਾਸ਼ਟਰੀ ਕਾਲਾਂ ਨੂੰ ਭਾਰਤੀ ਦੂਰਸੰਚਾਰ ਨੈਟਵਰਕ ਤੱਕ ਪਹੁੰਚਣ ਤੋਂ ਰੋਕ ਦਿੱਤਾ ਹੈ। ਇਸ ਤੋਂ ਇਲਾਵਾ ਕੁਝ ਵ੍ਹਟਸਐਪ ਅਕਾਊਂਟ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।ਨਵੇਂ ਟੈਲੀਕਾਮ ਨਿਯਮ 1 ਅਕਤੂਬਰ ਤੋਂ ਦੇਸ਼ ਭਰ 'ਚ ਲਾਗੂ ਹੋ ਗਏ ਹਨ। ਸਰਕਾਰ ਨੇ ਗਾਹਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਨਿਯਮ ਲਾਗੂ ਕੀਤੇ ਹਨ। ਹੁਣ, ਧੋਖਾਧੜੀ ਅਤੇ ਸਪੈਮ ਕਾਲਾਂ ਨੂੰ ਰੋਕਣ ਲਈ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ ਅਤੇ 1.77 ਕਰੋੜ ਮੋਬਾਈਲ ਕਨੈਕਸ਼ਨ ਬੰਦ ਕਰ ਦਿੱਤੇ ਹਨ। ਇਹ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਲਏ ਗਏ ਸਨ।

ਮੰਤਰਾਲੇ ਦੇ ਅਨੁਸਾਰ, ਕੱਟੇ ਗਏ ਮੋਬਾਈਲ ਕਨੈਕਸ਼ਨਾਂ ਵਿੱਚੋਂ, 33.48 ਲੱਖ ਦੀ ਵਰਤੋਂ ਕਿਸੇ ਸਮੇਂ ਸਾਈਬਰ ਅਪਰਾਧ ਕਰਨ ਲਈ ਕੀਤੀ ਗਈ ਸੀ। 77.61 ਲੱਖ ਕੁਨੈਕਸ਼ਨ ਹਨ ਜੋ ਸਿਮ ਰੱਖਣ ਲਈ ਲਾਗੂ ਟੈਲੀਕਾਮ ਨਿਯਮਾਂ ਦੇ ਵਿਰੁੱਧ ਸਨ। ਇੰਨਾ ਹੀ ਨਹੀਂ ਸਰਕਾਰ ਨੇ ਉਨ੍ਹਾਂ ਹੈਂਡਸੈੱਟਾਂ 'ਤੇ ਵੀ ਹੰਟਰ ਚਲਾਇਆ ਹੈ। ਜਿਨ੍ਹਾਂ ਦੀ ਵਰਤੋਂ ਸਾਈਬਰ ਅਪਰਾਧ ਜਾਂ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਕੀਤੀ ਗਈ ਹੈ। ਕੱਟੇ ਗਏ ਮੋਬਾਈਲ ਕਨੈਕਸ਼ਨਾਂ ਨਾਲ ਜੁੜੇ 11 ਲੱਖ ਬੈਂਕ ਖਾਤੇ ਅਤੇ ਪੇਮੈਂਟ ਵਾਲੇਟ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲਗਭਗ 11 ਲੱਖ ਵ੍ਹਟਸਐਪ ਖਾਤੇ ਵੀ ਬੰਦ ਕਰ ਦਿੱਤੇ ਗਏ ਹਨ। ਮੰਤਰਾਲੇ ਨੇ 71 ਹਜ਼ਾਰ ਪੁਆਇੰਟ ਆਫ ਸੇਲ ਯਾਨੀ ਸਿਮ ਏਜੰਟਾਂ ਨੂੰ ਵੀ ਬਲਾਕ ਕਰ ਦਿੱਤਾ ਹੈ।


The Government Cut 1 77 Crore Mobile Connections 11 Lakh Whatsapp Accounts Were Also Banned


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App