ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਪਵਿੱਤਰ ਜੋਤ ਅਟਾਰੀ ਪਹੁੰਚੀ, ਸੰਗਤ ਨੇ ਸ਼ਰਧਾ ਨਾਲ ਕੀਤਾ ਸਵਾਗਤ

21/10/2024 | Public Times Bureau | Panjab

ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਮਨਾਉਣ ਲਈ ਯੂਨਾਈਟਿਡ ਸਿੱਖਜ਼ ਵੱਲੋਂ ਬਾਬਾ ਨਾਨਕ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਪਾਕਿਸਤਾਨ ਤੋਂ ਮਲੇਸ਼ੀਆ ਤੱਕ ਕੱਢੀ ਗਈ ਯਾਤਰਾ ਵਾਹਗਾ ਸਰਹੱਦੀ ਮਾਰਗ ਰਾਹੀਂ ਭਾਰਤੀ ਅਟਾਰੀ ਸਰਹੱਦ ਪਹੁੰਚੀ। ਸੰਗਤਾਂ ਨੇ ਇਸ ਯਾਤਰਾ ਦਾ ਜੈਕਾਰਿਆਂ ਨਾਲ ਸਵਾਗਤ ਕੀਤਾ। ਵੱਡੀ ਗਿਣਤੀ ਵਿਚ ਸੰਗਤਾਂ ਨੇ ਪਾਵਨ ਜੋਤ ਅੱਗੇ ਮੱਥਾ ਟੇਕਿਆ।

ਮਲੇਸ਼ੀਆ ਦੇ ਸਿੱਖ ਕੁਝ ਦਿਨ ਪਹਿਲਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਉਕਤ ਜੋਤ ਦੀ ਪ੍ਰਾਪਤੀ ਲਈ ਪਾਕਿਸਤਾਨ ਪੁੱਜੇ ਸਨ। ਮਲੇਸ਼ੀਆ ਨਿਵਾਸੀ ਐੱਨਆਈਆਰ ਸਿੱਖ ਬਲਦੇਵ ਸਿੰਘ ਮਲੇਸ਼ੀਆ ਨੇ ਚਾਰ ਹੋਰ ਸ਼ਰਧਾਲੂਆਂ ਦੇ ਨਾਲ ਜਿਵੇਂ ਹੀ ਸ੍ਰੀ ਨਨਕਾਣਾ ਸਾਹਿਬ ਤੋਂ ਪਵਿੱਤਰ ਜੋਤ ਲੈ ਕੇ ਭਾਰਤ ਵਿਚ ਪ੍ਰਵੇਸ਼ ਕੀਤਾ ਤਾਂ ਵੱਡੀ ਗਿਣਤੀ ਵਿਚ ਸੰਗਤਾਂ ਉਕਤ ਜੋਤ ਅੱਗੇ ਲਾਈਨਾਂ ਵਿਚ ਖੜ੍ਹੀਆਂ ਹੋ ਗਈਆਂ ਅਤੇ ਮੱਥਾ ਟੇਕਿਆ।

ਅਟਾਰੀ ਸਰਹੱਦ ਪਹੁੰਚਣ 'ਤੇ ਆਈਸੀਪੀ ਲੈਂਡ ਅਥਾਰਟੀ ਦੇ ਮੈਨੇਜਰ ਸੂਰਜ ਭਾਨ ਹਾਂਡਾ ਦੀ ਅਗਵਾਈ ਹੇਠ ਅਧਿਕਾਰੀਆਂ ਅਤੇ ਸ਼ਰਧਾਲੂਆਂ ਨੇ ਹੱਥ ਜੋੜ ਕੇ ਸਵਾਗਤ ਕੀਤਾ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਏ। ਉਕਤ ਯਾਤਰਾ 28 ਅਕਤੂਬਰ ਨੂੰ ਮਿਆਂਮਾਰ 'ਚ ਪ੍ਰਵੇਸ਼ ਕਰਨ ਤੋਂ ਬਾਅਦ 1 ਨਵੰਬਰ ਨੂੰ ਥਾਈਲੈਂਡ ਪਹੁੰਚੇਗੀ ਜਿਸ ਦੀ ਸਮਾਪਤੀ 5 ਨਵੰਬਰ ਨੂੰ ਗੁਰਦੁਆਰਾ ਕੁਆਲਾਲੰਪੁਰ ਮਲੇਸ਼ੀਆ ਵਿਖੇ ਹੋਵੇਗੀ।

From Nankana Sahib Pakistan The Sacred Flame Reached Attari The Congregation Welcomed It With Reverence


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App