ਸੀਟੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਬਣਾਈ ਗਈ ਵਿੰਟੇਜ ਇਲੈਕਟ੍ਰਿਕ ਕਾਰ

22/10/2024 | Public Times Bureau | Panjab

ਜਗਰਾਉਂ ਸੀਟੀ ਯੂਨੀਵਰਸਿਟੀ ਦੇ ਰੋਬੋਟਿਕਸ ਅਤੇ ਆਟੋਮੇਸ਼ਨ ਵਿਭਾਗ ਨੇ ਆਪਣੀ ਇੰਨੋਵੇਟੀਵ ਵਿੰਟੇਜ ਇਲੈਕਟ੍ਰਿਕ ਕਾਰ ਇਵੋਕਲਾਸਿਕ ਲਾਂਚ ਕੀਤੀ ਹੈ। ਪ੍ਰੋਜੈਕਟ ਸਫਲਤਾਪੂਰਵਕ ਇਲੈਕਟ੍ਰਿਕ ਵਾਹਨਾਂ ਦੀ ਤਕਨਾਲੋਜੀ ਦੇ ਨਾਲ ਕਲਾਸਿਕ ਆਟੋਮੋਟਿਵ ਡਿਜ਼ਾਈਨ ਦੀ ਸੁੰਦਰਤਾ ਨੂੰ ਜੋੜਦਾ ਹੈ। ਲਗਭਗ ₹2.5 ਲੱਖ ਦੇ ਬਜਟ ਦੇ ਨਾਲ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਛੇ ਮਹੀਨਿਆਂ ਤੋਂ ਵੱਧ ਦਾ ਸਮਾਂ ਲੱਗਿਆ ਹੈ,ਜੋ ਕਿ ਇੰਨੋਵਾਸ਼ਨ ਅਤੇ ਸਥਿਰਤਾ ਪ੍ਰਤੀ ਵਿਭਾਗ ਦੇ ਸਮਰਪਣ ਦਾ ਪ੍ਰਮਾਣ ਹੈ। ਇਸ ਪ੍ਰੋਜੈਕਟ ਦੀ ਸ਼ੁਰੂਆਤ ਖੋਜ ਅਤੇ ਵਿਕਾਸ ਇੰਜੀਨੀਅਰ ਡਾ. ਇੰਦਰਜੀਤ ਸਿੰਘ ਨੇ ਕੀਤੀ ਸੀ। ਇੰਦਰਜੀਤ ਸਿੰਘ ਨੇ ਇਹ ਉਪਲਬਧੀ ਸਤਿਅਮ ਗੁਪਤਾ ਅਤੇ ਗੁਰਕੀਰਤ ਸਿੰਘ ਮਾਨ,ਵਿਭਾਗ ਦੇ ਤਕਨੀਕੀ ਸਟਾਫ਼ ਅਤੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੇ ਅਣਮੁੱਲੇ ਸਹਿਯੋਗ ਨਾਲ ਹਾਸਲ ਕੀਤੀ। ਟੀਮ ਨੇ ਪ੍ਰੰਪਰਿਕ ਸੰਕਲਪਾਂ ਦੇ ਅੰਦਰ ਇੰਨੋਵੇਸ਼ਨ ਦੀ ਬੇਅੰਤ ਸੰਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ,ਪੂਰੀ ਤਰ੍ਹਾਂ ਕਾਰਜਸ਼ੀਲ ਇਲੈਕਟ੍ਰਿਕ ਵਾਹਨ ਵਿੱਚ ਰੈਟਰੋ ਡਿਜ਼ਾਈਨ ਤੱਤਾਂ ਨੂੰ ਸ਼ਾਮਲ ਕੀਤਾ।

ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ ਨੇ ਇਸ ਮੌਕੇ 'ਤੇ ਕਿਹਾ ਕਿ ਈਵੋਕਲਾਸਿਕ ਨਾ ਸਿਰਫ਼ ਇੱਕ ਤਕਨੀਕੀ ਚਮਤਕਾਰ ਹੈ ਸਗੋਂ ਇਤਿਹਾਸ ਅਤੇ ਭਵਿੱਖ ਦੇ ਵਿਚਕਾਰ ਇੱਕ ਪੁਲ ਦਾ ਕਮ ਕਰਦੀ ਹੈ ਜੋ ਇਲੈਕਟ੍ਰਿਕ ਵਾਹਨਾਂ ਦੀ ਬਹੁਪੱਖੀਤਾ ਨੂੰ ਦਰਸਾਉਂਦਾ ਹੈ। ਉਦਘਾਟਨ ਮੌਕੇ ਵਾਈਸ ਚਾਂਸਲਰ ਡਾ.ਅਭਿਸ਼ੇਕ ਤ੍ਰਿਪਾਠੀ,ਡੀਨ ਅਕਾਦਮਿਕ ਡਾ.ਸਿਮਰਨਜੀਤ ਕੌਰ ਗਿੱਲ, ਵਿਦਿਆਰਥੀ ਭਲਾਈ ਵਿਭਾਗ ਦੇ ਡਾਇਰੈਕਟਰ ਦਵਿੰਦਰ ਸਿੰਘ, ਇੰਜੀਨੀਅਰ ਡਾ: ਇੰਦਰਜੀਤ ਸਿੰਘ, ਫੈਕਲਟੀ,ਵਿਦਿਆਰਥੀ ਅਤੇ ਉਦਯੋਗ ਦੇ ਨੁਮਾਇੰਦੇ ਹਾਜ਼ਰ ਸਨ।

A Vintage Electric Car Built By Ct University Teachers And Students


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App