ਮੰਡੀ ਜ਼ਿਲ੍ਹੇ ਦੇ ਚੌਰਘਾਟੀ ਦੇ ਬਰਧਾਣ 'ਚ ਇਕ ਮਾਰੂਤੀ ਕਾਰ ਡੂੰਘੀ ਖਾਈ 'ਚ ਡਿੱਗ ਗਈ ਜਿਸ ਕਾਰਨ ਕਾਰ ਸਵਾਰ ਪੰਜ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਪੰਜੇ ਜਣੇ ਲਾੜੀ ਨੂੰ ਛੱਡ ਕੇ ਘਰ ਪਰਤ ਰਹੇ ਸਨ। ਇਹ ਭਿਆਨਕ ਹਾਦਸਾ ਸ਼ਨਿਚਰਵਾਰ ਦੇਰ ਰਾਤ ਵਾਪਰਿਆ। ਕਾਰ ਸਵਾਰ ਸਾਰੇ ਨੌਜਵਾਨ ਧਮਚਿਆਣ ਪਿੰਡ ਦੇ ਰਹਿਣ ਵਾਲੇ ਹਨ ਜੋ ਬਰੋਟ 'ਚ ਵਿਆਹ ਸਮਾਗਮ 'ਚ ਗਏ ਹੋਏ ਸਨ। ਦੇਰ ਰਾਤ ਘਰ ਵਾਪਸੀ ਵੇਲੇ ਇਹ ਹਾਦਸਾ ਹੋਇਆ ਜਿਸ ਦੀ ਜਾਣਕਾਰੀ ਐਤਵਾਰ ਸਵੇਰੇ ਮਿਲੀ।ਜਦੋਂ ਇਕ ਭੇਡ ਚਰਵਾਹੇ ਨੇ ਸੜਕ ਤੋਂ ਕਰੀਬ 700 ਮੀਟਰ ਹੇਠਾਂ ਖਾਈ 'ਚ ਡਿੱਗੀ ਹੋਈ ਕਾਰ ਦੇਖੀ ਤਾਂ ਇਸ ਦੀ ਸੂਚਨਾ ਨੇੜਲੇ ਪਿੰਡ ਵਾਸੀਆਂ ਨੂੰ ਦਿੱਤੀ। ਇਸ ਤੋਂ ਬਾਅਦ ਪੰਚਾਇਤ ਦੇ ਨੁਮਾਇੰਦਿਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਸੂਚਨਾ ਟਿੱਕਣ ਪੁਲਿਸ ਚੌਕੀ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਸੜਕ ਮਾਰਗ ਤਕ ਪਹੁੰਚਾਉਣ ਲਈ ਬਚਾਅ ਕਾਰਜ ਸ਼ੁਰੂ ਕੀਤਾ।
ਮ੍ਰਿਤਕਾਂ ਦੀ ਪਛਾਣ ਰਾਜੇਸ਼, ਗੰਗੂ, ਕਰਨ, ਸਾਗਰ ਤੇ ਅਜੈ ਵਜੋਂ ਹੋਈ ਹੈ ਜਿਨ੍ਹਾਂ ਵਿਚ ਇਕ ਦੀ ਉਮਰ 16 ਸਾਲ ਦੇ ਕਰੀਬ ਤੇ ਬਾਕੀ ਚਾਰਾਂ ਦੀ ਉਮਰ 25 ਤੋਂ 30 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ ਕਾਰਨ ਸਮੁੱਚੀ ਚੌਹਾਰਘਾਟੀ 'ਚ ਸੋਗ ਦੀ ਲਹਿਰ ਹੈ। ਫਿਲਹਾਲ ਸਾਰੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜੋਗਿੰਦਰਨਗਰ ਲਿਆਂਦਾ ਜਾਵੇਗਾ। ਜਿੱਥੇ ਪੰਚਨਾਮਾ ਕਰਨ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਐਸਪੀ ਮੰਡੀ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਲਾਸ਼ਾਂ ਨੂੰ ਕੱਢਣ ਲਈ ਪਿੰਡ ਵਾਸੀਆਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਹਾਦਸੇ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।
5 Youths Died Due To Car Falling In The Gorge Dead Bodies Found In Bad Condition
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)