Spacex Gym ਦੇ ਮਾਲਕਾਂ ਨੇ ਕੀਤੀ ਬਿਲਡਿੰਗ ਮਾਲਕ ਦੀ ਕੁੱਟਮਾਰ ,ਕਬਜ਼ਾ ਕਰਨ ਦਾ ਵੀ ਦੋਸ਼ , ਪੁਲਿਸ ਨੇ ਕੀਤਾ ਕੇਸ ਦਰਜ

19/11/2024 | Public Times Bureau | Ludhiana

ਲੁਧਿਆਣ : ਥਾਣਾ ਮਾਡਲ ਟਾਊਨ ਦੀ ਪੁਲਿਸ ਨੇ Spacex ਜਿਮ ਦੇ ਮਾਲਕ ਸਰਬਜੋਤ ਸਿੰਘ ਸਨੀ ਘਈ ਅਤੇ ਮਨਜੋਤ ਘਈ ਵਿਰੁੱਧ ਕੇਸ ਦਰਜ ਕੀਤਾ ਹੈ | ਦੋਵਾਂ ਤੇ ਦੋਸ਼ ਹੈ ਕਿ ਇਹਨਾਂ ਨੇ ਬਿਲਡਿੰਗ ਮਾਲਕ ਦੀ ਬੁਰੀ ਤਰਾਂ ਕੁੱਟਮਾਰ ਕੀਤੀ | ਦੋਵੇਂ ਦੋਸ਼ੀ ਫ਼ਰਾਰ ਦੱਸੇ ਜਾ ਰਹੇ ਹਨ | ਦੁੱਗਰੀ ਦੇ ਰਹਿਣ ਵਾਲੇ ਭਵਨੀਸ਼ ਧਵਨ ਨੇ ਦੱਸਿਆ ਕਿ ਕ੍ਰਿਸ਼ਨਾ ਮੰਦਿਰ ਮਾਡਲ ਟਾਊਨ ਨੇੜੇ ਉਹਨਾਂ ਨੇ ਆਪਣੀ ਬਿਲਡਿੰਗ ਦੀ ਇੱਕ ਮੰਜ਼ਿਲ ਦੋਸ਼ੀਆਂ ਨੂੰ ਕਿਰਾਏ ਤੇ ਦਿੱਤੀ ਹੋਈ ਹੈ | ਉਹ ਆਪਣੀ ਬਿਲਡਿੰਗ ਦੀ ਹੇਠਲੀ ਮੰਜ਼ਿਲ ਤੇ ਕੰਮ ਕਰਵਾ ਰਹੇ ਸੀ ਤਾਂ ਦੋਵੇਂ ਦੋਸ਼ੀਆਂ ਨੇ ਉਸਦੀ ਬੁਰੀ ਤਰਾਂ ਕੁੱਟਮਾਰ ਕੀਤੀ | ਉਹਨਾਂ ਦੋਸ਼ ਲਾਇਆ ਕਿ ਸਰਬਜੋਤ ਅਤੇ ਮਨਜੋਤ ਘਈ ਉਸਦੀ ਪੂਰੀ ਬਿਲਡਿੰਗ ਤੇ ਕਬਜ਼ਾ ਕਰਨਾ ਚਾਹੁੰਦੇ ਹਨ| ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਵੱਖ ਵੱਖ ਧਾਰਵਾਂ ਹੇਠ ਦੋਵੇਂ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ |

The Owners Of Spacex Gym Beat Up The Building Owner Also Accused Of Occupying Police Registered A Case


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App