ਨਾਭਾ ’ਚ ਥਾਰ ਲੁੱਟਣ ਦੇ ਮਾਮਲੇ ਵਿਚ ਲੋੜੀਂਦੇ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿਚ ਦੋ ਸਕੇ ਭਰਾ ਅਤੇ ਇਕ ਨਾਬਾਲਗ ਵੀ ਸ਼ਾਮਲ ਹੈ। ਡੀਐਸਪੀ ਵੈਭਵ ਚੌਧਰੀ ਨੇ ਦੱਸਿਆ ਕਿ ਸੀਆਈਏ ਸਟਾਫ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਨਾਭਾ ਥਾਣਾ ਕੋਤਵਾਲੀ ਇੰਸਪੈਕਟਰ ਜਸਵਿੰਦਰ ਸਿੰਘ ਦੀਆਂ ਟੀਮਾਂ ਨੇ 27 ਨੰਬਰ ਨੂੰ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਵੀਰੂ ਸਿੰਘ ਵਾਸੀ ਜੈਮਲ ਸਿੰਘ ਕਾਲੋਨੀ ਨਾਭਾ, ਰਾਹੁਲ ਉਰਫ ਰੂਲਾ ਵਾਸੀ ਧੋਬੀ ਘਾਟ ਨਾਭਾ, ਕਰਨ ਭਾਰਤਵਾਜ ਉਰਫ ਕਰਨ ਵਾਸੀ ਜਸਪਾਲ ਕਾਲੋਨੀ ਨਾਭਾ ਅਤੇ ਇਕ ਨਾਬਾਲਗ ਨੂੰ ਪੁਰਾਣੇ ਕਿਲੇ ਨੇੜੇ ਬੰਦ ਪਈ ਲਾਏਬ੍ਰੇਰੀ ਤੋਂ ਗ੍ਰਿਫਤਾਰ ਕੀਤਾ ਹੈ। ਇਸ ਵਾਰਦਾਤ ਵਿੱਚ ਸ਼ਾਮਲ ਰਾਹੁਲ ਉਰਫ ਰੂਲਾ ਅਤੇ ਕਰਨ ਭਾਰਤਵਾਜ ਦੋਵੇਂ ਭਰਾ ਹਨ। ਇਸ ਮਾਮਲੇ ਵਿਚ ਸਰੋਵਰ ਸਿੰਘ ਉਰਫ ਲਵਲੀ ਪੁੱਤਰ ਜਤਿੰਦਰ ਸਿੰਘ ਵਾਸੀ ਰੋਹਟੀ ਬਸਤਾ ਸਿੰਘ ਨੂੰ ਪੁਲਿਸ ਐਨਕਾਊਂਟਰ ਦੌਰਾਨ ਕਾਬੂ ਕੀਤਾ ਸੀ, ਜੋ ਕਿ ਜੇਰੇ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਹੈ। ਇਸ ਸਬੰਧੀ ਥਾਣਾ ਪਟਿਆਣਾ ਵਿਖੇ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ।
In The Case Of Thar Robbery In Nabha Four Others Including A Minor Were Arrested A Case Was Registered By The Police
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)