ਫਤਿਹਗੜ੍ਹ ਚੂੜੀਆਂ ਤੋਂ 3 ਕਿਲੋਮੀਟਰ ਦੂਰ ਡੇਰਾ ਬਾਬਾ ਨਾਨਕ ਰੋਡ ਵਿਖੇ ਸਥਿਤ ਪਿੰਡ ਢਾਂਡੇ ਦੇ ਨਜਦੀਕ ਡੀਡੀਆਈ ਸਕੂਲ ਆਫ ਐਕਸਲੈਂਸ ਵਿਖੇ ਰਾਤ ਸਮੇਂ ਸਕਿਊਰਟੀ ਗਾਰਡ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ।ਮਿਰਤਕ ਦੀ ਪਛਾਣ ਰਤਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਸ਼ਮਸ਼ੇਰਪੁਰ ਚਿਤੋੜਗੜ ਵਜੋਂ ਹੋਈ ਹੈ। ਇਸ ਸਬੰਧੀ ਦੂਜੇ ਸਕਿਊਰਟੀ ਗਾਰਡ ਸਾਵਨ ਸਿੰਘ ਪੁੱਤਰ ਤੇਜਾ ਸਿੰਘ ਨੇ ਦੱਸਿਆ ਕਿ ਜਦ ਹਰ ਰੋਜ ਦੀ ਤਰਾਂ ਸਵੇਰੇ 6 ਵਜੇ ਦੇ ਕਰੀਬ ਸਕੂਲ ਆਇਆ ਤਾਂ ਉਸ ਨੇ ਸਕੂਲ ਦਾ ਗੇਟ ਖੜਕਾਇਆ ਤਾਂ ਅੱਗੋਂ ਜਵਾਬ ਨਾ ਮਿਲਣ ਤੇ ਸਕੂਲ ਦੀਆਂ ਵੈਨਾਂ ਉਪਰ ਬੱਚੇ ਲੈ ਕੇ ਆਏ ਵੈਨਾਂ ਦੇ ਡਰਾਈਵਰਾਂ ਨੇ ਸਕੂਲ ਦੀ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆਂ ਤਾਂ ਗੇਟ ਦੇ ਨਾਲ ਵਾਲੇ ਕਮਰੇ ’ਚ ਰਤਨ ਸਿੰਘ ਦੀ ਲਾਸ਼ ਲਟਕ ਰਹੀ ਸੀ।
ਜਿਸ ਦੀ ਸੂਚਨਾ ਸਕੂਲ ਦੇ ਮਾਲਕ ਅਤੇ ਮਿਰਤਕ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਮਿ੍ਰਤਕ ਰਤਨ ਸਿੰਘ ਦੀ ਪਤਨੀ ਗੁਰਮੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਸਕੂਲ ਵਾਲਿਆਂ ਉਪਰ ਕਥਿਤ ਤੋਰ ਤੇ ਦੋਸ਼ ਲਗਾਉਦੇ ਹੋਏ ਕਿਹਾ ਕਿ ਸਕੂਲ ਮਾਲਕਾਂ ਵੱਲੋਂ ਉਸ ਨੂੰ ਪੇ੍ਰਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਉਸ ਨੇ ਆਤਮ ਹੱਤਿਆ ਕੀਤੀ ਹੈ।ਦਸਣਯੋਗ ਹੈ ਕਿ ਮਿ੍ਰਤਕ ਰਤਨ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੇਟੀਆਂ ਅਤੇ 1 ਬੇਟਾ ਛੱਡ ਗਿਆ ਹੈ ਅਤੇ ਤਿੰਨੇ ਹੀ ਬੱਚੇ ਅਜੇ ਕੁਵਾਰੇ ਹਨ।
A Big Accident Happened In Fatehgarh Churidi A Security Guard Committed Suicide By Hanging Himself In A Private School
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)