ਪੰਜਾਬ ’ਚ ਆਏ ਦਿਨ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕਿਸੇ ਨਾ ਕਿਸੇ ਧਾਰਮਿਕ ਸਥਾਨ ’ਤੇ ਬੇਅਦਬੀ ਦੀਆਂ ਖਬਰਾਂ ਹਰ ਰੋਜ਼ ਦੇਖਣ ਨੂੰ ਮਿਲ ਰਹੀਆਂ ਹਨ। ਇਸੇ ਤਰਾਂ ਥਾਣਾ ਧਨੌਲਾ ਅਧੀਨ ਪਿੰਡ ਕੱਟੂ ਦੇ ਗੁਰਦੁਆਰਾ ਢਾਬ ਸਰ ਸਾਹਿਬ ਵਿਖੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਦਮਦਮੀ ਟਕਸਾਲ ਦੇ ਵਿਦਿਆਲੇ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਕੱਟੂ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂਦੁਆਰਾ ਸ਼੍ਰੀ ਢਾਬ ਸਰ ਸਾਹਿਬ ਕੱਟੂ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਭਾਵੇਂ ਪੁਲਿਸ ਨੇ ਬੇਅਦਬੀ ਕਰਨ ਵਾਲੇ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ, ਪਰ ਇਸ ਘਟਨਾ ਨਾਲ ਨਗਰ ਸਮੇਤ ਦੇਸ਼\ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਪਰ ਗੁਰੂਘਰ ਦੇ ਪ੍ਰਬੰਧਕਾਂ ਸਮੇਤ ਦਮਦਮੀ ਟਕਸਾਲ ਦੇ ਆਗੂਆਂ ਵੱਲੋਂ ਇਸ ਘਟਨਾ ਨੂੰ ਕਈ ਦਿਨ ਲੁਕੋਂ ਕੇ ਰੱਖਿਆ ਗਿਆ ਤੇ ਕਵਰੇਜ ਕਰਨ ਗਏ ਪੱਤਰਕਾਰਾਂ ਨੂੰ ਵੀ ਕੁਝ ਪਿੰਡ ਦੇ ਘੜੰਮ ਚੌਧਰੀਆਂ ਨੇ ਬੁਰਾ ਭਲਾ ਬੋਲਿਆ।
3 ਨਵੰਬਰ ਦੀ ਰਾਤ ਨੂੰ ਗੁਰੂਦੁਆਰਾ ਦੇ ਦਰਬਾਰ ਸਾਹਿਬ ਅੰਦਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ ਜਿਸ ਬਾਰੇ ਪ੍ਰਬੰਧਕਾਂ ਨੂੰ ਪਤਾ ਲੱਗਣ ਤੋਂ ਬਾਅਦ ਸੇਵਾਦਾਰ ਗੁਰਮੀਤ ਸਿੰਘ ਸਮੇਤ ਕਮੇਟੀ ਮੈਬਰਾਂ ਵੱਲੋਂ ਥਾਣਾ ਧਨੌਲਾ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ, ਜਿਸ ਉਪਰੰਤ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਗੁਰੂ ਘਰ ਸਮੇਤ ਆਸ ਪਾਸ ਦੇ ਕੈਮਰਿਆਂ ਨੂੰ ਦੇਖਿਆ ਗਿਆ, ਪਰ ਕੁਝ ਹੱਥ ਨਾ ਲੱਗਾ। ਜਿਸ ਤੋ ਬਾਅਦ ਹੁਣ ਜਦੋਂ ਗੁਰੂਦੁਆਰਾ ਸਾਹਿਬ ’ਚ ਸਲਾਨਾ ਸਮਾਗਮ ਮਨਾਉਣ ਲਈ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ ਕਰਨੇ ਸਨ ਤਾਂ ਸੱਚਖੰਡ ਸਾਹਿਬ ’ਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕੀਤਾ ਤਾਂ ਪਤਾ ਲੱਗਾ ਕਿ ਸਰੂਪ ਦੇ ਅੰਗ ਪਾੜ੍ਹੇ ਹੋਏ ਹਨ,ਜਿਸ ਤੋਂ ਬਾਅਦ ਗ੍ਰੰਥੀ ਸਿੰਘ ਵੱਲੋਂ ਕਮੇਟੀ ਨੂੰ ਜਾਣੂ ਕਰਵਾਇਆ ਗਿਆ ਤੇ ਧਨੌਲਾ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਧਨੌਲਾ ਪੁਲਿਸ ਨੇ ਆਪਣੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਬੇਅਦਬੀ ਸੱਚਖੰਡ ਸਾਹਿਬ ’ਚ ਪਏ ਸਰੂਪ ਦੀ ਕੀਤੀ ਗਈ। ਪੁਲਿਸ ਨੇ ਪੁੱਛਗਿੱਛ ਲਈ ਗ੍ਰੰਥੀ ਤੇ ਉਸ ਦੇ ਸਾਲ਼ੇ ਨੂੰ ਥਾਣੇ ਲਿਆਦਾਂ, ਜਿੱਥੇ ਗ੍ਰੰਥੀ ਦੇ ਸਾਲ਼ੇ ਨੇ ਆਪਣਾ ਗੁਨਾਹ ਕਬੂਲ ਕਰ ਲਿਆ, ਜਿਸ ਖ਼ਿਲਾਫ਼ ਪਰਚਾ ਦਰਜ ਕਰ ਅਗਲੀ ਤਫਤੀਸ ਆਰੰਭ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਕਈ ਟਕਸਾਲੀ ਸਿੱਖ ਜਥੇਬੰਦੀਆਂ ਨੇ ਆ ਕੇ ਦੁੱਖ ਪ੍ਰਗਟ ਕੀਤਾ, ਪਰ ਸਿੱਖ ਆਗੂ ਘਟਨਾ ਬਾਰੇ ਜਾਣਕਾਰੀ ਦੇਣ ਤੋ ਕੰਨੀ ਕਤਰਾਉਂਦੇ ਦਿਖੇ।
Blasphemy In Gurdwara Sahib Of Village Kattu Of Dhanola Parts Of Sri Guru Granth Sahib Were Torn Accused Arrested
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)