ਸਫਲ ਮੱਛੀ ਪਾਲਕ ਜਸਵੀਰ ਸਿੰਘ ਔਜਲਾ ਬਣਿਆ ਕਿਸਾਨਾਂ ਲਈ ਵੱਡੀ ਮਿਸਾਲ

01/12/2024 | Public Times Bureau | Panjab

ਉਸਦੀ ਪਤਨੀ ਜਸਪ੍ਰੀਤ ਕੌਰ ਪੂਰਾ ਸਾਥ ਦੇ ਰਹੀ ਹੈ। ਬੇਟਾ ਸੁਖਜੀਤ ਸਿੰਘ ਮੱਛੀ ਮੰਡੀ ਵਿਚ ਆਪਣੇ ਪਿਤਾ ਨਾਲ ਮਿਲ ਕੇ ਮੱਛੀ ਦਾ ਪੂਰਾ ਕੰਮ ਸਾਂਭਦਾ ਹੈ। ਇਕ ਬੇਟਾ ਪਰਨੀਤ ਸਿੰਘ ਵਿਦੇਸ਼ ਵਿਚ ਪੜ੍ਹਾਈ ਲਈ ਗਿਆ ਹੈ। ਮੱਛੀ ਪਾਲਣ ਦੇ ਇਸ ਕਿੱਤੇ ਨੂੰ ਕਰਨ ਵਿਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਅਤੇ ਮੱਛੀ ਪਾਲਣ ਵਿਭਾਗ ਲੁਧਿਆਣਾ ਦਾ ਪੂਰਾ ਸਹਿਯੋਗ ਹੈ। ਮੱਛੀ ਪਾਲਣ ਦੇ ਇਸ ਕਿੱਤੇ ਦੀ ਕਾਮਯਾਬੀ ਕਰ ਕੇ ਜਸਵੀਰ ਸਿੰਘ ਨੂੰ ਕਈ ਵਿਭਾਗਾਂ ਦੁਆਰਾ ਇਨਾਮ-ਸਨਮਾਨ ਵੀ ਦਿੱਤੇ ਜਾ ਚੁੱਕੇ ਹਨ ਜਿਨ੍ਹਾਂ ਵਿਚ ਮੁੱਖ ਤੌਰ ’ਤੇ 2015 ਵਿਚ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੁੱਖ ਮੰਤਰੀ ਸਨਮਾਨ ਪ੍ਰਦਾਨ ਕੀਤਾ ਜਾ ਚੁੱਕਾ ਹੈ। ਜਸਵੀਰ ਨੇ ਸੂਰ ਪਾਲਣ ਦੇ ਕਿੱਤੇ ਨੂੰ ਵੀ ਅਪਣਾ ਕੇ ਲਗਪਗ 200 ਦੇ ਕਰੀਬ ਜਾਨਵਰ ਪਾਲੇ ਸਨ ਪਰ ਕਾਮਯਾਬੀ ਹਾਸਿਲ ਨਾ ਹੋਣ ਕਰ ਕੇ ਇਸ ਕੰਮ ਨੂੰ ਬੰਦ ਕਰ ਦਿੱਤਾ। ਜਸਵੀਰ ਆਪਣੀ ਜ਼ਮੀਨ ’ਤੇ ਖੇਤੀ ਵੀ ਕਰਦਾ ਹੈ ਜਿਸ ਵਿਚ ਕਣਕ, ਝੋਨਾ, ਆਲੂ, ਮੱਕੀ, ਸਬਜ਼ੀਆਂ ਆਦਿ ਦੀ ਕਾਸ਼ਤ ਕੀਤੀ ਜਾ ਰਹੀ ਹੈ।

ਉਸ ਵੱਲੋਂ ਮੱਛੀ ਦੇ ਤਲਾਬਾਂ ਦੇ ਪਾਣੀ ਤੇ ਮਿੱਟੀ ਦੀ ਪਰਖ ਵੀ ਸਮੇਂ-ਸਮੇਂ ’ਤੇ ਕਰਵਾਈ ਜਾਂਦੀ ਹੈ ਜਿਸ ਨਾਲ ਮੱਛੀ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ। ਬਰਸਾਤਾਂ ਤੇ ਸਰਦੀਆਂ ਵਿਚ ਮੱਛੀ ਨੂੰ ਆਕਸੀਜਨ ਦੀ ਕਮੀ ਨਾ ਹੋਵੇ, ਉਸ ਨੇ ਮੱਛੀ ਤਲਾਬਾਂ ’ਚ ਏਰੀਏਟਰ ਵੀ ਲਗਾਏ ਹਨ। ਉਹ ਤਲਾਬਾਂ ਦੀ ਸਫ਼ਾਈ ਕਰਵਾ ਕੇ ਵੱਧ ਆਮਦਨ ਲੈਣ ਲਈ ਉਪਰਾਲੇ ਵੀ ਕਰਦਾ ਹੈ। ਸਹਾਇਕ ਕਿੱਤੇ ਵਿਚ ਮੱਛੀ ਪਾਲਣ ਪ੍ਰਮੁੱਖ ਕਿੱਤਾ ਹੈ। ਇਸ ਕਿੱਤੇ ਨੂੰ ਬੜੀ ਹੀ ਕਾਮਯਾਬੀ ਨਾਲ ਕਰ ਰਿਹਾ ਹੈ ਪਿੰਡ-ਕਰੌਦੀਆਂ, ਬਲਾਕ- ਖੰਨਾ, ਜ਼ਿਲ੍ਹਾ ਲੁਧਿਆਣਾ ਦਾ ਵਸਨੀਕ ਜਸਵੀਰ ਸਿੰਘ ਔਜਲਾ। ਉਹ ਆਪਣੀ ਕੁਲ 30 ਏਕੜ ਜ਼ਮੀਨ ਵਿਚ ਖੇਤੀਬਾੜੀ ਅਤੇ ਮੱਛੀ ਪਾਲਣ ਦਾ ਕਿੱਤਾ ਕਰਦਾ ਹੈ। ਇਸ ਤੋਂ ਪਹਿਲਾਂ ਜਸਵੀਰ ਵੀ ਹੋਰ ਕਿਸਾਨਾਂ ਵਾਂਗ ਸਾਧਾਰਨ ਖੇਤੀ ਕਰਦਾ ਸੀ ਅਤੇ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਫਸਿਆ ਹੋਇਆ ਸੀ ਪਰ ਉਸ ਨੇ ਸੰਨ 1999 ਵਿਚ ਮੱਛੀ ਪਾਲਣ ਦੇ ਕਿੱਤੇ ਦੀ ਸ਼ੁਰੂਆਤ ਕੀਤੀ।

ਮੱਛੀ ਪਾਲਣ ਦੇ ਕਿੱਤੇ ਦੀ ਪੂਰੀ ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲੈ ਕੇ ਜਸਵੀਰ ਇਸ ਕਿੱਤੇ ਨੂੰ ਪੂਰੀ ਸਫਲਤਾ ਨਾਲ ਕਰ ਰਿਹਾ ਹੈ। ਜਸਵੀਰ ਆਪਣੇ ਤਲਾਬਾਂ ਲਈ ਮੱਛੀ ਦਾ ਪੂੰਗ ਸਰਕਾਰੀ ਮੱਛੀ ਪੂੰਗ ਫ਼ਾਰਮ ਲੁਧਿਆਣਾ ਅਤੇ ਕੁਝ ਨਿੱਜੀ ਪੰੂਗ ਫ਼ਾਰਮਾਂ ਤੋਂ ਪ੍ਰਾਪਤ ਕਰਦਾ ਹੈ। ਆਪਣੀ ਮੱਛੀ ਦੀ ਖ਼ੁਰਾਕ ਆਪ ਤਿਆਰ ਕਰਵਾਉਂਦਾ ਹੈ ਜਿਸ ਵਿਚ ਸਰੋਂ ਦੀ ਖੱਲ਼੍ਹ, ਮੱਕੀ ਆਦਿ ਦੀ ਵਰਤੋਂ ਕਰਦਾ ਹੈ । ਤਲਾਬ ਵਿਚ ਪੂੰਗ ਪਾਉਣ ਤੋਂ ਬਾਅਦ 6 ਮਹੀਨੇ ਵਿਚ ਮੱਛੀ ਵੇਚਣ ਦੇ ਲਈ ਤਿਆਰ ਹੋ ਜਾਂਦੀ ਹੈ। ਔਜਲਾ ਅਨੁਸਾਰ ਇਕ ਏਕੜ ਵਿਚ ਲਗਪਗ 20 ਤੋਂ 25 ਕੁਇੰਟਲ ਤੱਕ ਮੱਛੀ ਪ੍ਰਾਪਤ ਹੋ ਜਾਂਦੀ ਹੈ। ਇਸ ਪੈਦਾਵਾਰ ਨਾਲ ਲਗਪਗ ਲੱਖ ਸਵਾ ਲੱਖ ਦੇ ਕਰੀਬ ਲਾਭ ਹੁੰਦਾ ਹੈ ਆਪਣੇ ਸਾਰੇ ਖ਼ਰਚੇ ਕੱਢ ਕੇ। ਮੱਛੀ ਦੇ ਮੰਡੀਕਰਨ ਲਈ ਜਸਵੀਰ ਸਿੰਘ ਔਜਲਾ ਸਿੱਧਾ ਮੱਛੀ ਦੇ ਠੇਕੇਦਾਰਾਂ ਨੂੰ ਵੇਚਦਾ ਹੈ ਅਤੇ ਇਸ ਦੇ ਨਾਲ ਹੀ ਇਸ ਨੇ ਮੱਛੀ ਮੰਡੀ ਲੁਧਿਆਣਾ ਵਿਚ ਆਪਣੀਆਂ 2 ਦੁਕਾਨਾਂ ਵੀ ਖ਼ਰੀਦੀਆਂ ਹਨ ਅਤੇ ਦੂਜੇ ਛੋਟੇ ਮੱਛੀ ਪਾਲਕਾਂ ਲਈ ਮੱਛੀ ਦੀ ਆੜ੍ਹਤ ਦਾ ਕੰਮ ਵੀ ਕਰਦਾ ਹੈ। ਇਸ ਕਿੱਤੇ ਵਿਚ ਜਸਵੀਰ ਦਾ ਪੂਰਾ ਪਰਿਵਾਰ ਉਸਦੀ ਮਦਦ ਕਰਦਾ ਹੈ।

Successful Fish Farmer Jasvir Singh Aujla Became A Great Example For Farmers


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App