ਲੁਧਿਆਣਾ ਦੇ ਪੱਛਮੀ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਵਿਧਾਇਕ ਨੇ ਸ਼ੁੱਕਰਵਾਰ ਨੂੰ ਦਿਨ ਭਰ ਸਰਗਰਮ ਰਹੇ ਤੇ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਉਸਨੇ ਆਪਣੇ ਘਰ ਵਿੱਚ ਇੱਕ ਜਨਤਕ ਦਰਬਾਰ ਲਗਾਇਆ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕੀਤਾ।
ਰਾਤ ਲਗਭਗ 11 ਵਜੇ ਵਿਧਾਇਕ ਨੇ ਆਪਣੇ ਨਿੱਜੀ ਸਹਾਇਕ ਮਨੀਸ਼ ਕਪੂਰ ਨਾਲ ਮਿਲ ਕੇ ਅਗਲੇ ਦਿਨ ਹੋਣ ਵਾਲੇ ਲੋਹੜੀ ਸਮਾਗਮਾਂ ਦੀ ਯੋਜਨਾ ਬਣਾਈ। ਪੀਏ ਮਨੀਸ਼ ਕਪੂਰ ਦੇ ਅਨੁਸਾਰ, ਮੀਟਿੰਗ ਤੋਂ ਬਾਅਦ ਉਹ ਆਪਣੇ ਘਰ ਗਏ ਤੇ ਅੱਧੇ ਘੰਟੇ ਦੇ ਅੰਦਰ ਉਨ੍ਹਾਂ ਨੂੰ ਵਿਧਾਇਕ ਦੀ ਮੌਤ ਦੀ ਜਾਣਕਾਰੀ ਮਿਲ ਗਈ।ਪੀਏ ਦੇ ਅਨੁਸਾਰ ਆਪਣੀ ਮੌਤ ਤੋਂ ਪਹਿਲਾਂ ਵਿਧਾਇਕ ਪੂਰੀ ਤਰ੍ਹਾਂ ਸਿਹਤਮੰਦ ਦਿਖਾਈ ਦੇ ਰਹੇ ਸਨ ਤੇ ਉਨ੍ਹਾਂ ਦੇ ਚਿਹਰੇ 'ਤੇ ਕਿਸੇ ਵੀ ਚਿੰਤਾ ਜਾਂ ਤਣਾਅ ਦੇ ਕੋਈ ਨਿਸ਼ਾਨ ਨਹੀਂ ਸਨ। ਉਹ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਤੇ ਜਨਤਾ ਦੀ ਸੇਵਾ ਵਿੱਚ ਰੁੱਝੇ ਰਹਿੰਦੇ ਸੀ
ਜ਼ਿਕਰ ਕਰ ਦਈਏ ਕਿ ਵਿਧਾਇਕ ਗੋਗੀ ਜੋ ਲਗਾਤਾਰ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਤੇ ਹਮੇਸ਼ਾ ਜਨਤਕ ਹਿੱਤਾਂ ਦੇ ਹੱਕ ਵਿੱਚ ਖੜ੍ਹੇ ਰਹੇ। ਉਹ ਬੁੱਢਾ ਦਰਿਆ ਦੀ ਸਫਾਈ ਨੂੰ ਲੈ ਕੇ ਵੀ ਲਗਾਤਾਰ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਸੀ ਤੇ ਜਦੋਂ ਵੀ ਉਸਦੇ ਹਲਕੇ ਵਿੱਚ ਕੁਝ ਗ਼ਲਤ ਹੁੰਦਾ ਸੀ ਜਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਤਾਂ ਉਹ ਕਈ ਵਾਰ ਲੋਕਾਂ ਦੀ ਖ਼ਾਤਰ ਆਪਣੀ ਹੀ ਸਰਕਾਰ ਨੂੰ ਕੋਸਦੇ ਸੀ।
Before His Death Mla Gogi Heard The Complaints Of The People The Government Was Surrounded By The Cleaning Of The Old Drain
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)