ਮਹਿੰਦਰਾ ਵੱਲੋਂ ਇਕ ਹੋਰ ਇਲੈਕਟ੍ਰਿਕ SUV ਦੇ ਤੌਰ 'ਤੇ Auto Expo 2025 'ਚ XEV 9e ਨੂੰ ਲਾਂਚ ਕੀਤਾ ਗਿਆ। ਇਸ SUV ਨੂੰ 21.90 ਲੱਖ ਰੁਪਏ ਤੋਂ 30.50 ਲੱਖ ਰੁਪਏ ਦੀ ਐਕਸ-ਸ਼ੋਅਰੂਮ ਕੀਮਤ ਦੇ ਵਿਚਕਾਰ ਲਿਆਂਦਾ ਗਿਆ ਹੈ। ਇਸ ਨੂੰ ਸਿੰਗਲ ਚਾਰਜ 'ਚ 656 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਟਾਟਾ ਵੱਲੋਂ Auto Expo 2025 ਦੌਰਾਨ Tata Sierra ਨੂੰ ਵੀ ਪੇਸ਼ ਕੀਤਾ ਗਿਆ। ਕੰਪਨੀ ਵੱਲੋਂ ਜਲਦ ਹੀ ਉਸ ਦੇ Electric ਵਰਜ਼ਨ ਨੂੰ ਲਿਆਂਦਾ ਜਾ ਸਕਦਾ ਹੈ। ਇਸ ਵਿਚ ਵੀ ਬੈਟਰੀ ਪੈਕ ਦੇ ਕਈ ਬਦਲ ਦਿੱਤੇ ਜਾ ਸਕਦੇ ਹਨ ਤੇ ਇਸ ਦੀ ਵੱਧ ਤੋਂ ਵੱਧ ਰੇਂਜ 600 ਕਿੱਲੋਮੀਟਰ ਦੇ ਆਸ-ਪਾਸ ਹੋ ਸਕਦੀ ਹੈ।
ਸਾਊਥ ਕੋਰਿਆਈ ਵਾਹਨ ਨਿਰਮਾਤਾ ਹੁੰਡਈ ਵੱਲੋਂ ਕ੍ਰੇਟਾ ਦੇ ਇਲੈਕਟ੍ਰਿਕ ਵਰਜ਼ਨ ਨੂੰ ਆਟੋ ਐਕਸਪੋ 2025 'ਚ ਲਾਂਚ ਕੀਤਾ ਗਿਆ। ਇਸ ਗੱਡੀ ਨੂੰ 17.99 ਲੱਖ ਰੁਪਏ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 'ਤੇ ਲਿਆਂਦਾ ਗਿਆ ਹੈ। ਇਸ ਵਿਚ ਵੀ ਦੋ ਬੈਟਰੀ ਪੈਕ ਦੇ ਬਦਲ ਦਿੱਤੇ ਗਏ ਹਨ ਜਿਸ ਨਾਲ ਵੱਧ ਤੋਂ ਵੱਧ 473 ਕਿਲੋਮੀਟਰ ਤਕ ਦੀ ਰੇਂਜ ਮਿਲਦੀ ਹੈ। ਮਹਿੰਦਰਾ ਵੱਲੋਂ 2024 ਦੇ ਅਖੀਰ 'ਚ BE 6 ਨੂੰ Electric SUV ਵਜੋਂ ਪੇਸ਼ ਕੀਤਾ ਗਿਆ ਸੀ ਜਿਸ ਨੂੰ Auto Expo 2025 'ਚ ਲਾਂਚ ਕੀਤਾ ਗਿਆ। ਕੰਪਨੀ ਵੱਲੋਂ ਇਸ SUV ਦੀ ਐਕਸ-ਸ਼ੋਅਰੂਮ ਕੀਮਤ 18.90 ਲੱਖ ਤੋਂ 26.90 ਲੱਖ ਰੁਪਏ ਦੇ ਵਿਚਕਾਰ ਰੱਖੀ ਗਈ ਹੈ।
Bharat Mobility 2025 ਤਹਿਤ ਦਿੱਲੀ ਐਨਸੀਆਰ 'ਚ ਕਰਵਾਏ ਗਏ ਆਟੋ ਐਕਸਪੋ 2025 (Auto Expo 2025) 'ਚ ਕਈ ਬਿਹਤਰੀਨ ਵਾਹਨ ਪੇਸ਼ ਕੀਤੇ ਗਏ ਤੇ ਲਾਂਚ ਕੀਤੇ ਗਏ। ਕਈ ਨਿਰਮਾਤਾਵਾਂ ਵੱਲੋਂ Electric SUV ਸੈਗਮੈਂਟ 'ਚ ਕਈ ਉਤਪਾਦਾਂ ਨੂੰ ਪੇਸ਼ ਤੇ ਲਾਂਚ ਕੀਤਾ ਗਿਆ। ਇਸ ਦੌਰਾਨ 30 ਲੱਖ ਰੁਪਏ ਤਕ ਦੀਆਂ ਕਿਹੜੀਆਂ Electric SUVs ਨੂੰ ਪੇਸ਼ ਤੇ ਲਾਂਚ ਕੀਤਾ ਗਿਆ ਹੈ, ਅਸੀਂ ਤੁਹਾਨੂੰ ਇਸ ਖਬਰ 'ਚ ਦੱਸ ਰਹੇ ਹਾਂ।ਭਾਰਤ ਦੀ ਮੁੱਖ ਵਾਹਨ ਨਿਰਮਾਤਾ Maruti ਨੇ Auto Expo 2025 ਦੌਰਾਨ ਆਪਣੀ ਪਹਿਲੀ Electric SUV ਦੇ ਤੌਰ 'ਤੇ Maruti E Vitara ਨੂੰ ਪੇਸ਼ ਕੀਤਾ ਗਿਆ। ਜਿਸ ਨੂੰ ਅਗਲੇ ਕੁਝ ਮਹੀਨਿਆਂ ਦੌਰਾਨ ਰਸਮੀ ਤੌਰ 'ਤੇ ਲਾਂਚ ਕਰ ਦਿੱਤਾ ਜਾਵੇਗਾ। ਕੰਪਨੀ ਵੱਲੋਂ ਇਸ ਵਿਚ ਦੋ ਬੈਟਰੀ ਪੈਕ ਦੇ ਬਦਲ ਦਿੱਤੇ ਜਾਣਗੇ ਜਿਸ ਨਾਲ ਇਸ ਨੂੰ 500 ਕਿੱਲੋਮੀਟਰ ਤੋਂ ਜ਼ਿਆਦਾ ਦੀ ਰੇਂਜ ਮਿਲ ਸਕੇਗੀ। ਲਾਂਚ ਵੇਲੇ ਹੀ ਕੀਮਤਾਂ ਦਾ ਐਲਾਨ ਕੀਤਾ ਜਾਵੇਗਾ।
ਟਾਟਾ ਵੱਲੋਂ Auto Expo 2025 'ਚ Tata Harrier EV ਨੂੰ ਵੀ ਸ਼ੋਅਕੇਜ਼ ਕੀਤਾ ਗਿਆ ਸੀ। ਇਸ ਨੂੰ ਕੰਪਨੀ ਆਲ ਵ੍ਹੀਲ ਡ੍ਰਾਇਵ ਨਾਲ ਲਿਆਏਗੀ ਜਿਸ ਨੂੰ ਸਿੰਗਲ ਚਾਰਜ 'ਚ 500 ਕਿਲੋਮੀਟਰ ਤਕ ਦੀ ਰੇਂਜ ਦਿੱਤੀ ਜਾ ਸਕਦੀ ਹੈ। ਇਸ ਦੀ ਸੰਭਾਵੀ ਐਕਸ ਸ਼ੋਅਰੂਮ ਕੀਮਤ 25 ਲੱਖ ਰੁਪਏ ਦੇ ਆਸ-ਪਾਸ ਹੋ ਸਕਦੀ ਹੈ। ਵੀਅਤਨਾਮ ਦੀ ਇਲੈਕਟ੍ਰਿਕ ਵਾਹਨ ਨਿਰਮਾਤਾ Vinfast ਨੇ ਵੀ Auto Expo 2025 ਤੋਂ ਭਾਰਤ 'ਚ ਆਪਣਾ ਸਫ਼ਰ ਸ਼ੁਰੂ ਕੀਤਾ ਹੈ। ਕੰਪਨੀ ਵੱਲੋਂ ਦੋ ਈਵੀ ਪੇਸ਼ ਕੀਤੀਆਂ ਗਈਆਂ ਹਨ ਪਰ ਇਸ ਦੇ ਨਾਲ ਹੀ ਕਈ ਹੋਰ ਇਲੈਕਟ੍ਰਿਕ SUV ਨੂੰ ਸ਼ੋਅਕੇਜ਼ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਕੁਝ ਨੂੰ ਭਵਿੱਖ ਵਿਚ ਭਾਰਤ ਲਿਆਂਦਾ ਜਾ ਸਕਦਾ ਹੈ। ਇਨ੍ਹਾਂ 'ਚੋਂ ਇਕ ਇਲੈਕਟ੍ਰਿਕ SUV Vinfast VF3 ਹੈ, ਜਿਸ ਨੂੰ ਐਕਸਪੋ 'ਚ ਪੇਸ਼ ਕੀਤਾ ਗਿਆ ਸੀ। ਦੋ ਦਰਵਾਜ਼ਿਆਂ ਵਾਲੀ ਇਸ ਗੱਡੀ 'ਚ ਚਾਰ ਲੋਕਾਂ ਨਾਲ ਸਫ਼ਰ ਕੀਤਾ ਜਾ ਸਕਦਾ ਹੈ ਤੇ ਇਸ ਦੀ ਰੇਂਜ 215 ਕਿਲੋਮੀਟਰ ਤਕ ਹੋ ਸਕਦੀ ਹੈ। ਇਸ ਦੀ ਸੰਭਾਵੀ ਐਕਸ-ਸ਼ੋਅਰੂਮ ਕੀਮਤ 10 ਲੱਖ ਰੁਪਏ ਤਕ ਹੋ ਸਕਦੀ ਹੈ। ਦੇਸ਼ ਦੀ ਪਹਿਲੀ ਇਲੈਕਟ੍ਰਿਕ ਸੋਲਰ ਈਵੀ ਵਜੋਂ Vayve EVA ਲਾਂਚ ਕੀਤੀ ਗਈ ਸੀ। ਇਸ ਦੋ-ਸੀਟਰ ਵਾਹਨ ਵਾਲੇ ਕੰਸੈਪਟ ਨੂੰ ਪਹਿਲਾਂ ਆਟੋ ਐਕਸਪੋ 2023 'ਚ ਵੀ ਪੇਸ਼ ਕੀਤਾ ਗਿਆ ਸੀ। ਇਸਦੀ ਅਨੁਮਾਨਿਤ ਰੇਂਜ 250 ਕਿਲੋਮੀਟਰ ਤਕ ਹੈ ਅਤੇ ਇਸਦੀ ਐਕਸ-ਸ਼ੋਅਰੂਮ ਕੀਮਤ 3.25 ਲੱਖ ਰੁਪਏ ਤੋਂ 4.49 ਲੱਖ ਰੁਪਏ ਦੇ ਵਿਚਕਾਰ ਹੈ।
From Maruti To Tata Have Introduced And Launched These Best Electric Suvs Priced Below Rs 30 Lakh
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)