ਦੇਸ਼ ਭਰ ਦੇ ਕਈ ਸਾਰੇ ਯੂਜ਼ਰਜ਼ ਨੂੰ ਸ਼ਨਿਚਰਵਾਰ 12 ਅਪ੍ਰੈਲ ਨੂੰ ਡਿਜੀਟਲ ਪੇਮੈਂਟਸ ਕਰਨ 'ਚ ਦਿੱਕਤ ਆਈ। ਕਿਉਂਕਿ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਨੂੰ ਇਕ ਮੇਜਰ ਆਉਟੇਜ ਦਾ ਸਾਹਮਣਾ ਕਰਨਾ ਪਿਆ। ਕਈ ਸਾਰੇ ਯੂਜ਼ਰਜ਼ ਨੇ ਇਸ ਦੀ ਸ਼ਿਕਾਇਤ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਆਉਟੇਜ ਟ੍ਰੈਕਿੰਗ ਪਲੇਟਫਾਰਮਾਂ 'ਤੇ ਕੀਤੀ। ਯੂਜ਼ਰਜ਼ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ Paytm, PhonePe ਤੇ Google Pay ਵਰਗੇ ਕਈ ਐਪਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਜਾਂ ਉਨ੍ਹਾਂ ਨੂੰ ਭੁਗਤਾਨ ਕਰਨ ਵਿਚ ਮੁਸ਼ਕਲ ਆ ਰਹੀ ਹੈ। ਪਿਛਲੇ ਕੁਝ ਹਫ਼ਤਿਆਂ 'ਚ ਵੀ ਇਹ ਸਮੱਸਿਆ ਵਾਰ-ਵਾਰ ਦੇਖੀ ਗਈ ਸੀ।ਸ਼ਨਿਚਰਵਾਰ 12 ਅਪ੍ਰੈਲ ਨੂੰ Paytm, PhonePe ਅਤੇ Google Pay ਵਰਗੇ ਪ੍ਰਸਿੱਧ ਐਪਸ ਨੇ ਕੰਮ ਕਰਨਾ ਬੰਦ ਕਰ ਦਿੱਤਾ।
ਇਸ ਕਾਰਨ ਲੱਖਾਂ ਯੂਜ਼ਰਜ਼ ਨੂੰ ਫੰਡ ਟਰਾਂਸਫਰ ਤੇ ਭੁਗਤਾਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਉਟੇਜ ਟ੍ਰੈਕਿੰਗ ਪਲੇਟਫਾਰਮ Downdetector ਦੇ ਡਾਟਾ ਅਨੁਸਾਰ, ਦੁਪਹਿਰ 12 ਵਜੇ ਦੇ ਆਸ-ਪਾਸ ਸ਼ਿਕਾਇਤਾਂ ਦੀ ਗਿਣਤੀ ਸਿਖਰ 'ਤੇ ਪਹੁੰਚ ਗਈ, ਜਿਸ ਵਿਚ 1,200 ਤੋਂ ਵੱਧ ਯੂਜ਼ਰਜ਼ ਨੇ ਸਮੱਸਿਆਵਾਂ ਦੀ ਰਿਪੋਰਟ ਕੀਤੀ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਇਕ ਯੂਜ਼ਰ ਨੇ ਲਿਖਿਆ, "UPI ਡਾਊਨ ਹੋਣ ਕਾਰਨ ਡਿਜੀਟਲ ਟ੍ਰਾਂਜ਼ੈਕਸ਼ਨ ਠੱਪ ਹੋ ਗਏ। Paytm ਤੇ Google Pay 'ਤੇ ਕੋਈ ਭੁਗਤਾਨ ਨਹੀਂ ਹੋ ਰਿਹਾ।" Downdetector ਅਨੁਸਾਰ, 66% ਯੂਜ਼ਰਜ਼ ਨੂੰ ਭੁਗਤਾਨ 'ਚ ਸਮੱਸਿਆ ਆਈ, ਜਦਕਿ 34% ਫੰਡ ਟ੍ਰਾਂਸਫਰ ਕਰਨ 'ਚ ਅਸਮਰਥ ਰਹੇ। ਇਹ ਸਮੱਸਿਆ ਵੱਖ-ਵੱਖ ਬੈਂਕਾਂ ਅਤੇ ਐਪਸ 'ਤੇ ਦੇਖੀ ਗਈ, ਜੋ UPI ਨੈੱਟਵਰਕ 'ਚ ਕਿਸੇ ਵੱਡੀ ਖਾਮੀ ਵੱਲ ਇਸ਼ਾਰਾ ਕਰਦੀ ਹੈ।
Upi Server Down Once Again Paytm phonepe G pay Users Face Problems In Online Payments
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)