ਵਪਾਰਿਕ LPG ਸਿਲੰਡਰ 24 ਰੁਪਏ ਸਸਤਾ! ਏਵੀਏਸ਼ਨ ਫਿਊਲ ਦੀ ਕੀਮਤ ਵੀ ਘਟੀ

01/06/2025 | Public Times Bureau | Panjab

ਜੂਨ ਦੀ ਪਹਿਲੀ ਤਾਰੀਖ ਦੇਸ਼ ਦੇ ਛੋਟੇ-ਵੱਡੇ ਰੈਸਟੋਰੈਂਟਾਂ, ਢਾਬਿਆਂ ਅਤੇ ਹੋਟਲਾਂ ਲਈ ਰਾਹਤ ਦੀ ਖ਼ਬਰ ਲੈ ਕੇ ਆਈ ਹੈ। ਤੇਲ ਕੰਪਨੀਆਂ ਨੇ ਵਪਾਰਿਕ LPG ਗੈਸ ਸਿਲੰਡਰ ਦੀ ਕੀਮਤ ਵਿੱਚ 24 ਰੁਪਏ ਦੀ ਕਟੌਤੀ ਕੀਤੀ ਹੈ। ਹੁਣ ਦਿੱਲੀ ਵਿੱਚ 19 ਕਿਲੋ ਵਾਲਾ ਕਮਰਸ਼ੀਅਲ ਸਿਲੰਡਰ 1,723.50 ਰੁਪਏ 'ਚ ਮਿਲੇਗਾ। ਇਹ ਨਵੀਆਂ ਕੀਮਤਾਂ 1 ਜੂਨ ਤੋਂ ਲਾਗੂ ਹੋ ਗਈਆਂ ਹਨ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ। ਮਈ ਦੀ ਸ਼ੁਰੂਆਤ ਵਿੱਚ ਵੀ ਕੰਪਨੀਆਂ ਨੇ 14.50 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਸੀ। ਇਸਦਾ ਸਿੱਧਾ ਅਸਰ ਹੋਟਲਾਂ, ਰੈਸਟੋਰੈਂਟਾਂ ਅਤੇ ਫੂਡ ਇੰਡਸਟਰੀ ਵਰਗੀਆਂ ਸੇਵਾਵਾਂ ’ਤੇ ਪਵੇਗਾ, ਜਿੱਥੇ ਇਸ ਗੈਸ ਦਾ ਵੱਡੀ ਮਾਤਰਾ ਵਿੱਚ ਇਸਤੇਮਾਲ ਹੁੰਦਾ ਹੈ।

ਸਿਰਫ ਕਮਰਸ਼ੀਅਲ ਗੈਸ ਹੀ ਨਹੀਂ, ਸਗੋਂ ਹਵਾਈ ਉਡਾਣਾਂ ਲਈ ਵਰਤਿਆ ਜਾਣ ਵਾਲਾ ਏਵੀਏਸ਼ਨ ਟਰਬਾਈਨ ਫਿਊਲ (ATF) ਵੀ ਸਸਤਾ ਹੋ ਗਿਆ ਹੈ। ਇਸ ਦੀ ਕੀਮਤ ਵਿੱਚ 4.4 ਫੀਸਦੀ, ਯਾਨੀ 3,954.38 ਰੁਪਏ ਪ੍ਰਤੀ ਕਿਲੋਲੀਟਰ ਦੀ ਕਟੌਤੀ ਕੀਤੀ ਗਈ ਹੈ। ਹੁਣ ATF ਦੀ ਨਵੀਂ ਕੀਮਤ 85,486.80 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਏਅਰ ਇੰਡੀਆ ਅਤੇ ਇੰਡਿਗੋ ਵਰਗੀਆਂ ਏਅਰਲਾਈਨਾਂ ਲਈ ਇਹ ਵੱਡੀ ਰਾਹਤ ਹੈ, ਕਿਉਂਕਿ ਉਨ੍ਹਾਂ ਦੇ ਕੁੱਲ ਖ਼ਰਚੇ ਦਾ ਲਗਭਗ 30% ਹਿੱਸਾ ਫਿਊਲ ਦਾ ਹੁੰਦਾ ਹੈ।

Commercial Lpg Cylinder Cheaper By Rs 24 Aviation Fuel Price Also Reduced


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App