ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਭਾਣਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਗੰਭੀਰ ਜ਼ਖ਼ਮੀ

21/06/2025 | Public Times Bureau | Panjab

ਸ਼ੁੱਕਰਵਾਰ ਨੂੰ ਪਿੰਡ ਬੁੱਲੇਪੁਰ ਰੋਡ ਖੰਨਾ ਵਿਖੇ ਕਾਰ ਸਵਾਰ ਅਣਪਛਾਤੇ 4 ਵਿਅਕਤੀਆਂ ਨੇ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਭਾਣਜੇ ’ਤੇ ਤੇਜ਼ਧਾਰ ਹਥਿਆਰਾਂ ਹਮਲਾ ਕਰ ਦਿੱਤਾ। ਉਕਤ ਦੀ ਤਲਵਾਰਾਂ ਤੇ ਹੋਰ ਹਥਿਆਰਾਂ ਨਾਲ ਕਾਫੀ ਵੱਢ ਟੁੱਕ ਕੀਤੀ ਗਈ, ਜਿਸ ਨਾਲ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ। ਫੱਟੜ ਨੌਜਵਾਨ ਨੂੰ ਜ਼ਖ਼ਮੀ ਹਾਲਤ ’ਚ ਖੰਨਾ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਉਸਨੂੰ ਚੰਡੀਗੜ੍ਹ ਲੈ ਗਏ। ਫੱਟੜ ਦੀ ਪਹਿਚਾਣ ਅਮਨਦੀਪ ਸਿੰਘ (35) ਪੁੱਤਰ ਤੇਜਵਿੰਦਰ ਸਿੰਘ ਵਾਸੀ ਬੁੱਲੇਪੁਰ ਖੰਨਾ ਵੱਜੋਂ ਹੋਈ। ਡੀਐੱਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਸਵੇਰੇ ਕਰੀਬ 10 ਵਜੇ ਦੇ ਕਰੀਬ ਜੀਟੀ ਰੋਡ ਤੋਂ ਪਿੰਡ ਬੁੱਲੇਪੁਰ ਵਾਲੀ ਸੜਕ ’ਤੇ ਸਥਿਤ ਗੋਲਡਨ ਕਲੱਬ ਕੋਲ ਅਮਨਦੀਪ ਸਿੰਘ (35) ਪੁੱਤਰ ਤੇਜਵਿੰਦਰ ਸਿੰਘ ਰੋਜ਼ਾਨਾਂ ਵਾਂਗ ਜਾ ਰਿਹਾ ਸੀ, ਜਿਸ ਦੀ ਗੋਲਡਨ ਕਲੱਬ ਨੇੜੇ ਸ਼ਮੀਨ ਹੈ ਤੇ ਉੱਥੇ ਹੀ ਮੋਟਰ ’ਤੇ ਪਸ਼ੂ ਵੀ ਰੱਖੇ ਹੋਏ ਹਨ। ਮੁਲਜ਼ਮਾਂ ਵੱਲੋਂ ਕੁਝ ਦਿਨ ਉਸਦੀ ਰੇਕੀ ਵੀ ਕੀਤੀ ਗਈ ਹੈ ਕਿਉਂਕਿ ਉਹ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਮੋਟਰ ’ਤੇ 9.30 ਦੇ ਕਰੀਬ ਆਉਂਦਾ ਸੀ।

ਜਦੋਂ ਆਪਣੇ ਮੋਟਰਸਾਈਕਲ ’ਤੇ ਖੇਤਾਂ ਨੂੰ ਜਾ ਰਿਹਾ ਸੀ ਇਸ ਦੀ ਮੋਟਰ ਦੇ ਨੇੜੇ ਇਕ ਚਿੱਟੀ ਅਲਟੋ ਕਾਰ ਪਹਿਲਾਂ ਹੀ ਖੜ੍ਹੀ ਸੀ। ਜਿਸ ’ਚੋਂ 4 ਅਣਪਛਾਤੇ ਵਿਅਕਤੀਆਂ ਕੋਲ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਨੇ ਉਸ ਦੀਆਂ ਲੱਤਾਂ, ਬਾਹਾਂ ਤੇ ਸਰੀਰ ਦੇ ਕਈ ਹੋਰ ਹਿੱਸਿਆ ’ਤੇ ਤਲਵਾਰਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਗੰਭੀਰ ਰੂਪ ’ਚ ਜਖਮੀ ਕਰ ਦਿੱਤਾ। ਪਰਿਵਾਰ ਵੱਲੋਂ ਪਹਿਲਾਂ ਉਸ ਨੂੰ ਲਿਵਾਸਾ ਤੇ ਉਸ ਤੋਂ ਬਾਅਦ ਚੰਡੀਗ੍ਹੜ ਵਿਖੇ ਇਕ ਨਿੱਜੀ ਹਸਪਤਾਲ ਵਿਖੇ ਲੈ ਕੇ ਗਏ। ਜਿੱਥੇ ਉਸ ਦੀ ਹਾਲਤ ਹੁਣ ਠੀਕ ਦੱਸੀ ਗਈ ਹੈ। ਡੀਐੱਸਪੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਕਈ ਦਿਨਾਂ ਤੋਂ ਇਸ ਦੀ ਰੇਕੀ ਕਰ ਰਹੇ ਸਨ। ਐੱਸਐੱਸਪੀ.ਜਯੋਤੀ ਯਾਦਵ ਦਿਸ਼ਾ ਨਿਰਦੇਸ਼ਾਂ ’ਤੇ ਕਈ ਟੀਮਾਂ ਬਣਾਈਆਂ ਗਈਆਂ ਹਨ, ਜੋ ਵੱਖ ਵੱਖ ਐਂਗਲਾਂ ’ਤੇ ਕੰਮ ਕਰਕੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਜਲਦੀ ਹੀ ਮੁਲਜ਼ਮਾਂ ਪੁਲਿਸ ਕਾਬੂ ਕਰ ਲਵੇਗੀ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

Mla Jagtar Singh Dayalpura s Nephew Attacked With Sharp Weapons Seriously Injured


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App