ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨ ਬਾਰੇ ਟਿੱਪਣੀ ਕਰਦਿਆ ਕਿਹਾ ਕਿ ਉਹ ਪੰਜਾਬ ਦਾ ਭਗੋੜਾ ਅਤੇ ਪੰਜਾਬੀਆਂ ਵੱਲੋਂ ਨਕਾਰਿਆ ਹੋਇਆ ਨੇਤਾ ਹੈ ਇਸ ਕਰਕੇ ਉਹ ਬੇਤੁਕੇ ਤੇ ਬੇਬੁਨਿਆਦ ਬਿਆਨ ਦੇ ਰਿਹਾ ਹੈ।। ਉਹ ਦਿੜ੍ਹਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪੰਜਾਬ ਦੇ ਲੋਕਾਂ ਵੱਲੋਂ ਰਵਨੀਤ ਬਿੱਟੂ ਨੂੰ ਨਕਾਰ ਦਿੱਤਾ ਗਿਆ ਸੀ ਉਹ ਬੀਜੇਪੀ ਦੇ ਚਰਨੀ ਜਾ ਲੱਗਿਆ ਤੇ ਉਨਾਂ ਦੀਆਂ ਮਿਹਨਤਾਂ ਤਰਲੇ ਕਰਕੇ ਰਾਜ ਸਾਂਗ ਤੋਂ ਰਾਜ ਸਭਾ ਦਾ ਮੈਂਬਰ ਬਣਿਆ ਅਤੇ ਕੇਂਦਰ ਦੇ ਵਿੱਚ ਮੰਤਰੀ ਵੀ ਬੀਜੇਪੀ ਦੇ ਥੱਲੇ ਲੱਗ ਕੇ ਬਣਿਆ ਹੈ। ਉਸ ਨੂੰ ਇਹ ਨਹੀਂ ਪਤਾ ਕਿ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਦੀਆਂ ਵਿਕਾਸ ਅਥਾਰਿਟੀਆਂ ਦੇ ਮੁੱਖੀ ਆਈਏਐਸ ਅਧਿਕਾਰੀ ਹਨ ਪਰ ਭਾਜਪਾ ਦੀਆਂ ਮਿੰਨਤਾਂ ਕਰਕੇ ਪਹਿਲਾਂ ਰਾਜ ਸਭਾ ਤੇ ਫ਼ੇਰ ਰਾਜ ਮੰਤਰੀ ਦਾ ਅਹੁਦਾ ਹਾਸਲ ਕਰਨ ਵਾਲ਼ੇ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਬਾਰੇ ਕੋਈ ਸਰੋਕਾਰ ਨਹੀਂ ਹੈ।ਪੰਜਾਬ ਅੰਦਰ ਸਾਰੇ ਕੰਮ ਪੰਜਾਬ 'ਚ ਤੇਜ਼ੀ ਨਾਲ਼ ਹੋ ਰਹੇ ਅਤੇ ਕੰਮਾਂ ਅੰਦਰ ਹੋਰ ਤੇਜ਼ੀ ਲਿਆਉਣ ਲਈ ਇਹ ਕੰਮ ਕੀਤਾ ਹੈ। ਬਿੱਟੂ ਸ਼ਹਿਰੀ ਵਿਕਾਸ ਦੇ ਕੰਮਾਂ ਤੋਂ ਧਿਆਨ ਭਟਕਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲੱਗਾ ਹੈ। ਉਸ ਦਾ ਬਿਆਨ ਬੇਬੁਨਿਆਦ ਤੇ ਬੇਤੁੱਕਾ ਹੈ।
Finance Minister Harpal Singh Cheema Commented On The Statement Of Bjp Leader And Union Minister Of State
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)