ਮੁੱਲਾਂਪੁਰ ਦੇ ਤਲਵੰਡੀ ਧਾਮ ਡੇਰੇ ਦੇ ਸਵਾਮੀ ਸ਼ੰਕਰਾ ਨੰਦ ਦੀ ਅਸ਼ਲੀਲ ਵਾਇਰਲ ਵੀਡੀਓ ਵਾਰੀਅਲ ਹੋਣ ਤੋਂ ਬਾਅਦ ਫਿਰ ਇਕ ਵਾਰ, ਤਲਵੰਡੀ ਧਾਮ ਦੇ ਬਾਲ ਘਰ ਵਿਚ ਬੱਚਿਆਂ ਦੇ ਸ਼ੋਸ਼ਣ ਦਾ ਮੁੱਦਾ ਵੀ ਮੁੜ ਆਇਆ ਹੈ। ਸਵਾਮੀ ਸ਼ੰਕਰਾ ਨੰਦ ਦਾ ਵਿਰੋਧ ਕਰ ਰਹੇ ਲੋਕਾਂ ਨੇ ਬਾਲ ਘਰ ਵਿਚ ਬੱਚਿਆਂ ਦੇ ਸ਼ੋਸ਼ਣ ਨੂੰ ਲੈ ਕੇ ਵੀ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ।
ਸੋਸ਼ਲ ਮੀਡੀਆ ’ਤੇ ਸਾਲ 2022 ’ਚ ਬਾਲ ਘਰ ਵਿਚ ਬੱਚਿਆਂ ’ਤੇ ਕੀਤੇ ਜਾਂਦੇ ਤਸ਼ੱਦਦ ਤੋਂ ਬਾਅਦ ਅੱਧੀ ਰਾਤ ਨੂੰ ਕੰਧਾਂ ਟੱਪ ਕੇ ਬਾਲ ਘਰ ਵਿਚੋਂ ਭੱਜੇ ਬੱਚਿਆਂ ਦੀਆਂ ਵੀਡੀਓਜ਼ ਨੂੰ ਵੀ ਪੋਸਟ ਕੀਤਾ ਗਿਆ ਹੈ। ਭਾਵੇਂ ਇਸ ਸਾਰੇ ਮਾਮਲੇ ਵਿਚ ਅਜੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਗਰਾਓਂ ਪੁਲਿਸ ਵੱਲੋਂ ਕੋਈ ਵੀ ਜਾਂਚ ਹਜੇ ਮੁਕੰਮਲ ਨਹੀਂ ਕੀਤੀ ਗਈ।
ਸਾਲ 2022 ’ਚ ਬਾਲ ਘਰ ਦੀਆਂ ਉਚੀਆਂ ਕੰਧਾਂ ਟੱਪ ਕੇ ਬੱਚੇ ਭੱਜ ਗਏ ਸਨ। ਉਨ੍ਹਾਂ ਪਿੰਡ ਤਲਵੰਡੀ ਕਲਾਂ ’ਚ ਹੀ ਰਾਤ ਕੱਟਦਿਆਂ ਉਥੋਂ ਦੇ ਲੋਕਾਂ ਨੂੰ ਰੋਂਦਿਆਂ-ਕੁਰਲਾਉਂਦਿਆਂ ਉਨ੍ਹਾਂ ’ਤੇ ਹੋਏ ਤਸ਼ੱਦਦ ਦੀ ਦੁਹਾਈ ਦਿੱਤੀ। ਇਸ ਦੌਰਾਨ ਇੱਕ ਬੱਚੇ ਨੂੰ ਤਾਂ ਬਾਲ ਘਰ ਦਾ ਸਟਾਫ ਜਬਰਨ ਗੱਡੀ ਵਿਚ ਪਾ ਕੇ ਲੈ ਗਿਆ ਸੀ ਪਰ ਇੱਕ ਬੱਚੀ ਨੂੰ ਲੈਣ ਪੁੱਜੇ ਤਲਵੰਡੀ ਧਾਮ ਦੇ ਓਮਾ ਨੰਦ ਅਤੇ ਬੀਬੀ ਜਸਵੀਰ ਕੌਰ ਨੂੰ ਲੋਕਾਂ ਦਾ ਵਿਰੋਧ ਝੱਲਣਾ ਪਿਆ ਅਤੇ ਬਿਨ੍ਹਾਂ ਬੱਚੀ ਹੀ ਭੱਜਣਾ ਪਿਆ ਸੀ। ਇਹ ਦੋਵੇਂ ਵੀਡੀਓ ਅੱਜ ਸੋਸ਼ਲ ਮੀਡੀਆ ’ਤੇ ਪੋਸਟ ਕਰਦਿਆਂ ਸੰਗਤ ਨੇ ਸਵਾਮੀ ਸ਼ੰਕਰਾ ਨੰਦ ਦੇ ਚੇਲਿਆਂ ਓਮਾ ਨੰਦ, ਜਸਵੀਰ ਕੌਰ, ਕੁਲਦੀਪ ਸਿੰਘ ਅਤੇ ਹੋਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਵਰਣਨਯੋਗ ਹੈ ਕਿ ਮੁੱਖ ਧਾਮ ਛੁਡਾਨੀ ਸਾਹਿਬ ਦੇ ਮੁਖੀ ਸ੍ਰੀਮਹੰਤ ਦਯਾਸਾਗਰ ਜੀ ਨੇ ਵੀ ਬਾਲ ਘਰ ’ਚ ਬੱਚਿਆਂ ਦੇ ਸ਼ੋਸ਼ਣ ਦਾ ਖਦਸ਼ਾ ਪ੍ਰਗਟਾਉਂਦਿਆਂ ਬਾਲ ਘਰ ਦੇ ਬੱਚਿਆਂ ਦਾ ਮੈਡੀਕਲ ਕਰਵਾਉਣ ਅਤੇ ਬਿਆਨ ਕਲਮਬੱਧ ਕਰਵਾਉਣ ਦੀ ਮੰਗ ਕੀਤੀ ਸੀ। ਇਸ ਦੇ ਲਈ ਉਨ੍ਹਾਂ ਬਾਕਾਇਦਾ ਮੁੱਖ ਮੰਤਰੀ ਤੋਂ ਲੈ ਕੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਿੱਠੀ ਲਿਖੀ ਹੋਈ ਹੈ ਪਰ ਇਸ ਸਭ ਦੇ ਬਾਵਜੂਦ ਅਜੇ ਤਕ ਪੁਲਿਸ ਪ੍ਰਸ਼ਾਸਨ ਨੇ ਅਸ਼ਲੀਲ ਵੀਡੀਓ ਵਾਇਰਲ ’ਚ ਸਵਾਮੀ ਸ਼ੰਕਰਾ ਨੰਦ ਨੂੰ ਗ੍ਰਿਫ਼ਤਾਰ ਕਰਨਾ ਤਾਂ ਦੂਰ, ਉਕਤ ਮਾਮਲੇ ਵਿਚ ਕੋਈ ਜਾਂਚ ਤੱਕ ਸ਼ੁਰੂ ਨਹੀਂ ਕੀਤੀ।
Video Of Torture On Girls From Talwandi Dham Orphanage Goes Viral Protests On Social Media
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)