ਮੰਗਲਵਾਰ ਦੁਪਹਿਰ ਬਲਾਕ ਟਾਂਡਾ ਦੇ ਪਿੰਡ ਕਮਾਲਪੁਰ ਵਿਖੇ ਇਕ ਨੌਜਵਾਨ ਨਸ਼ੇ ਦੀ ਤੋੜ ਨਾ ਸਹਾਰ ਸਕਿਆ ਤੇ ਉਸ ਨੇ ਸਿਰ 'ਚ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਲਾਭ ਸਿੰਘ ਉਰਫ ਹੀਰਾ ਉਮਰ ਕਰੀਬ 37 ਸਾਲ ਵਜੋਂ ਹੋਈ ਹੈ । ਲਾਭ ਸਿੰਘ ਵਿਆਹਿਆ ਹੋਇਆ ਸੀ ਤੇ ਦੋ ਬੱਚਿਆਂ ਦਾ ਪਿਤਾ ਸੀ। ਇਸ ਸਬੰਧੀ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਲਾਭ ਸਿੰਘ ਤੇ ਆਪਣੇ ਬੱਚਿਆਂ ਸਮੇਤ ਸਹੁਰਾ ਪਰਿਵਾਰ ਤੋਂ ਵੱਖ ਰਹਿੰਦੀ ਸੀ। ਲਾਭ ਸਿੰਘ ਹੀਰਾ ਕਸਬਾ ਮਿਆਣੀ ਵਿਖੇ ਕਿਰਾਏ 'ਤੇ ਜਿੰਮ ਚਲਾਉਂਦਾ ਸੀ ਤੇ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ। ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰਾਂ ਵਿਖੇ ਦਾਖਲ ਕਰਵਾਇਆ ਪਰ ਉਹ ਨਸ਼ਾ ਕਰਨ ਦੀ ਆਦਤ ਛੱਡ ਨਹੀਂ ਸਕਿਆ।
ਮੰਗਲਵਾਰ ਦੁਪਹਿਰੇ ਕਰੀਬ ਢਾਈ ਵਜੇ ਲਾਭ ਸਿੰਘ ਨੇ ਨਸ਼ੇ ਦੀ ਪੂਰਤੀ ਲਈ ਪਤਨੀ ਕੋਲੋਂ ਪੈਸੇ ਮੰਗੇ ਤੇ ਪਤਨੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਸੀ ਤੋਂ ਬਾਅਦ ਉਸਦੀ ਕੁੱਟਮਾਰ ਕਰਨ ਲੱਗ ਪਿਆ। ਕੁਲਵਿੰਦਰ ਕੌਰ ਮੌਕੇ 'ਤੇ ਦੌੜ ਕੇ ਆਪਣੇ ਨੇੜੇ ਰਹਿੰਦੇ ਸੱਸ-ਸਹੁਰੇ ਘਰ ਚਲੀ ਗਈ । ਇਸ ਦੌਰਾਨ ਲਾਭ ਸਿੰਘ ਦੇ ਪਿਤਾ ਸਰਬਜੀਤ ਸਿੰਘ ਤੇ ਮਾਤਾ ਸੁਰਜੀਤ ਕੌਰ ਨੇ ਨੂੰਹ ਕੁਲਵਿੰਦਰ ਕੌਰ ਨਾਲ ਉਸ ਦੇ ਘਰ ਆ ਕੇ ਲਾਭ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਤੈਸ਼ 'ਚ ਆ ਕੇ ਘਰ ਦੇ ਵਿਹੜੇ 'ਚ ਪਿਸਤੌਲ ਨਾਲ ਆਪਣੇ ਸਿਰ 'ਚ ਗੋਲੀ ਮਾਰੀ ਲਈ। ਸਰਬਜੀਤ ਸਿੰਘ ਨੇ ਆਂਢ-ਗੁਆਂਢ ਦੀ ਮਦਦ ਨਾਲ ਮੌਕੇ 'ਤੇ ਆਪਣੇ ਪੁੱਤਰ ਲਾਭ ਸਿੰਘ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
Father Of 2 Commits Suicide By Shooting Himself In The Head In Hoshiarpur Due To Increasing Drug Abuse
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)