ਵਿਜੀਲੈਂਸ ਬਿਊਰੋ ਨੇ ਡੀਐਸਪੀ ਭੁੱਚੋ ਮੰਡੀ ਦੇ ਸਹਾਇਕ ਰੀਡਰ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 20 ਮਈ 2025 ਨੂੰ ਪਿੰਡ ਕਲਿਆਣ ਦੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕਿੰਦਰਾ ਅਤੇ ਉਸਦੇ ਦੋ ਪੁੱਤਰਾਂ ਖਿਲਾਫ ਨਥਾਣਾ ਪੁਲਿਸ ਨੇ ਕੇਸ ਦਰਜ ਕੀਤਾ ਸੀ।
ਇਸ ਮਾਮਲੇ ਵਿੱਚ ਉਸ ਦੀ ਪਤਨੀ ਪਰਮਜੀਤ ਕੌਰ ਨੇ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦੇ ਕੇ ਪਰਚਾ ਝੂਠਾ ਹੋਣ ਦੀ ਗੱਲ ਕਹੀ ਸੀ। ਐਸਐਸਪੀ ਨੇ ਮਾਮਲੇ ਦੀ ਪੜਤਾਲ ਡੀਐਸ ਪੀ ਭੁੱਚੋ ਮੰਡੀ ਰਵਿੰਦਰ ਸਿੰਘ ਨੂੰ ਸੌਂਪੀ ਸੀ। ਇਸ ਦੌਰਾਨ ਹੀ ਆਪਣੇ ਆਪ ਨੂੰ ਡੀਐਸਪੀ ਦਾ ਸਹਾਇਕ ਰੀਡਰ ਦੱਸਣ ਵਾਲਾ ਰਾਜਕੁਮਾਰ ਨੈ ਪੀੜਤ ਪਰਮਜੀਤ ਕੌਰ ਨੂੰ ਕਿਹਾ ਕਿ ਜੇਕਰ ਉਹ ਪਜ ਲੱਖ ਰੁਪਏ ਦੇਵੇਗੀ ਤਾਂ ਉਸਦੇ ਪਤੀ ਅਤੇ ਬੱਚਿਆਂ ਨੂੰ ਕੇਸ ਵਿੱਚੋਂ ਕੱਢ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਹ ਸੌਦਾ 2 ਲੱਖ ਰੁਪਏ ਵਿੱਚ ਤੈਅ ਹੋ ਗਿਆ ਅਤੇ ਪੀੜਿਤ ਨੇ ਵਿਜੀਲੈਂਸ ਵਿਭਾਗ ਨਾਲ ਸੰਪਰਕ ਬਣਾ ਲਿਆ।
ਮੰਗਲਵਾਰ ਨੂੰ ਮਹਿਲਾ ਥਾਣਾ ਵਿੱਚ ਸਥਿਤ ਡੀਐਸਪੀ ਦੇ ਦਫਤਰ ਵਿੱਚ ਔਰਤ ਪਰਮਜੀਤ ਕੌਰਇਕ ਲੱਖ ਰੁਪਏ ਦੀ ਰਿਸ਼ਵਤ ਲੈ ਕੇ ਪੁੱਜੀ, ਜਿੱਥੇ ਸਹਾਇਕ ਲੀਡਰ ਰਾਜਕੁਮਾਰ ਨੇ 1 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਗੱਡੀ ਵਿੱਚ ਰੱਖ ਦਿੱਤੀ। ਵਿਜੀਲੈਂਸ ਵਿਭਾਗ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਰਾਜ ਕੁਮਾਰ ਨੂੰ 1 ਲੱਖ ਰੁਪਏ ਦੀ ਨਗਦੀ ਸਮੇਤ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਡੀਐਸਪੀ ਦਾ ਰੋਲ ਆਇਆ ਤਾਂ ਉਸ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
Dsp s Assistant Reader Caught By Vigilance While Taking Bribe Of Rs 1 Lakh Had Demanded Rs 5 Lakh In Exchange For Removal From A Case
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)