ਫ਼ਤਿਹਗੜ੍ਹ ਸਾਹਿਬ ਦੇ ਪਿੰਡ ਧੀਰਪੁਰ ਵਿਖੇ ਉਸ ਵੇਲੇ ਹਲਚਲ ਮਚ ਗਈ ਜਦੋਂ ਡੇਰਾ ਬਾਬਾ ਰਾਮ ਸਿੰਘ ਗੰਡੂਆਂ ਵਾਲਿਆਂ ਦੇ ਪਰਿਵਾਰ ਨੇ ਡੇਰੇ ਦੇ ਮੌਜੂਦਾ ਪ੍ਰਬੰਧਕਾਂ ਖ਼ਿਲਾਫ਼ ਗੰਭੀਰ ਦੋਸ਼ ਲਾਏ। ਬਾਬਾ ਜੀ ਦੇ ਭਤੀਜੇ ਦੀ ਪਤਨੀ ਕਰਮਜੀਤ ਕੌਰ ਅਤੇ ਪੋਤਾ ਕਰਨ ਇੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਹ 40 ਸਾਲਾਂ ਤੋਂ ਬਾਬਾ ਜੀ ਦੀ ਜ਼ਮੀਨ ਦੀ ਵਾਹੀ ਕਰਕੇ ਗੁਜ਼ਾਰਾ ਕਰ ਰਹੇ ਸਨ, ਪਰ ਹੁਣ ਡੇਰੇ ਦੀ ਮੁੱਖ ਪ੍ਰਬੰਧਕ ਬੀਬਾ ਕੁਲਵਿੰਦਰ ਕੌਰ ਕਿੰਦਾ ਵੱਲੋਂ ਇਕ ਵਸੀਅਤ ਵਿਖਾ ਕੇ ਉਨ੍ਹਾਂ ਨੂੰ ਜ਼ਮੀਨ ਤੋਂ ਬੇਦਖਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵਸੀਅਤ ਨਕਲੀ ਹੈ, ਕਿਉਂਕਿ ਇਸ \‘ਚ ਨਾ ਤਾਂ ਪਿੰਡ ਦੇ ਨੰਬਰਦਾਰ ਦੀ ਮੌਜੂਦਗੀ ਹੈ ਅਤੇ ਨਾ ਹੀ ਪਰਿਵਾਰ ਦੇ ਕਿਸੇ ਮੈਂਬਰ ਦੀ ਸਹਿਮਤੀ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਕਈ ਵਾਰ ਪੰਚਾਇਤ ਵਿੱਚ ਲਿਆਂਦਾ ਗਿਆ, ਪਰ ਹਰ ਵਾਰੀ ਸਮਝੌਤਾ ਕਰਨ ਦੇ ਬਾਵਜੂਦ ਡੇਰਾ ਪ੍ਰਬੰਧਕ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ।
ਇਸ ਦੌਰਾਨ ਪਿੰਡ ਸਰਪੰਚ ਰਣਧੀਰ ਸਿੰਘ ਨੇ ਵੀ ਪਰਿਵਾਰ ਦੇ ਹੱਕ ਵਿੱਚ ਬਿਆਨ ਦਿੱਤਾ ਤੇ ਕਿਹਾ ਕਿ ਪਿੰਡ ਦੀ ਹਮਦਰਦੀ ਪਰਿਵਾਰ ਨਾਲ ਹੈ। ਦੂਜੇ ਪਾਸੇ, ਡੇਰੇ ਦੇ ਹੋਰ ਆਗੂ ਬਲਵਿੰਦਰ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਰਿਵਾਰ ਨੇ ਬਾਬਾ ਜੀ ਨਾਲ ਦੁਰਵਿਵਹਾਰ ਕੀਤਾ ਸੀ, ਜਿਸ ਕਰਕੇ ਬਾਬਾ ਜੀ ਨੇ ਆਪਣੀ ਵਸੀਅਤ ਬੀਬਾ ਕੁਲਵਿੰਦਰ ਕੌਰ ਦੇ ਨਾਮ ਕਰਵਾਈ ਸੀ। ਇਸ ਮਾਮਲੇ ਵਿੱਚ ਦੋਵੇਂ ਧਿਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਮਾਮਲਾ ਪ੍ਰਸ਼ਾਸਨ ਦੇ ਅਗਲੇ ਕਦਮ ਉੱਤੇ ਟਿਕਿਆ ਹੋਇਆ ਹੈ।
Now A Controversy Has Erupted Over This Dera Serious Allegations Have Been Made Against The Dera Administrators The Dera Chief s Own Relatives
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)