ਬੇਦਰਦੀ ਨਾਲ ਨੌਜਵਾਨ ਨੂੰ ਕਤਲ ਕਰਨ ਵਾਲੇ ਭਰਾਵਾਂ ’ਚੋਂ ਇੱਕ ਗ੍ਰਿਫ਼ਤਾਰ, ਨੌਜਵਾਨ ਦਾ ਪਿਸਤੌਲ ਵੀ ਕੀਤਾ ਬਰਾਮਦ

02/08/2025 | Public Times Bureau | Panjab

ਜਗਰਾਓਂ ਪੁਲਿਸ ਨੇ ਦੋ ਦਿਨ ਪਹਿਲਾਂ ਦੇਰ ਰਾਤ ਕੋਠੇ ਸ਼ੇਰ ਜੰਗ ’ਚ ਸਕਾਰਪੀਓ ਸਵਾਰ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਸਕਾਰਪੀਓ ਨੂੰ ਅੱਗ ਲਗਾਉਣ ਵਾਲੇ ਭਰਾਵਾਂ ’ਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ’ਚ ਅਜੇ ਵੀ ਗ੍ਰਿਫ਼ਤਾਰ ਕੀਤੇ ਵਿਅਕਤੀ ਦਾ ਭਰਾ ਤੇ ਸਾਥੀ ਫਰਾਰ ਹਨ ਪਰ ਪੁਲਿਸ ਨੇ ਉਕਤ ਸਾਰਿਆਂ ਵੱਲੋਂ ਕਤਲ ਕਰਨ ਸਮੇਂ ਮ੍ਰਿਤਕ ਦੀ ਗੱਡੀ ਨੂੰ ਅੱਗ ਲਗਾਉਣ ਤੋਂ ਪਹਿਲਾਂ ਉਸ ਦਾ ਕੱਢਿਆ ਪਿਸਤੌਲ ਤੇ ਵਾਰਦਾਤ ਸਮੇਂ ਵਰਤੀ ਕਾਰ ਵੀ ਬਰਾਮਦ ਕਰ ਲਈ।

ਜ਼ਿਕਰਯੋਗ ਹੈ ਕਿ ਬੀਤੀ 29 ਜੁਲਾਈ ਦੀ ਰਾਤ ਕਰੀਬ 9 ਵਜੇ ਸ਼ੇਅਰ ਮਾਰਕੀਟ ’ਚ ਆਨਲਾਈਨ ਕੰਮ ਕਰਦੇ ਜਸਕੀਰਤ ਸਿੰਘ ਪੁੱਤਰ ਜਗਦੇਵ ਸਿੰਘ ਆਪਣੀ ਸਕਾਰਪੀਓ ’ਤੇ ਘਰ ਕੋਠੇ ਸ਼ੇਰ ਜੰਗ ਜਾ ਰਿਹਾ ਸੀ, ਜਿੱਥੇ ਰਸਤੇ ’ਚ ਹੀ ਉਸ ਨੂੰ ਕਾਰ ਸਵਾਰਾਂ ਨੇ ਘੇਰ ਲਿਆ ਤੇ ਕਾਰ ਵਿਚੋਂ ਬਾਹਰ ਕੱਢ ਕੇ ਬੇਰਹਿਮੀ ਨਾਲ ਖੰਡਿਆਂ ਤੇ ਰਾਡਾਂ ਦੇ ਵਾਰ ਕਰਦਿਆਂ ਗੰਭੀਰ ਜ਼ਖ਼ਮੀ ਕਰ ਉਸ ਦੀ ਸਕਾਰਪੀਓ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ’ਚ ਗੰਭੀਰ ਜ਼ਖ਼ਮੀ ਹੋਏ ਜਸਕੀਰਤ ਸਿੰਘ ਦੀ ਇਲਾਜ ਦੌਰਾਨ ਲੁਧਿਆਣਾ ਦੇ ਹਸਪਤਾਲ ’ਚ ਮੌਤ ਹੋ ਗਈ।

ਸ਼ੁੱਕਰਵਾਰ ਜਗਰਾਓਂ ਪੁਲਿਸ ਲਾਈਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਇਸ ਘਟਨਾ ਨੂੰ ਲੈ ਕੇ ਉਨ੍ਹਾਂ ਵੱਲੋਂ ਜਗਰਾਓਂ ਸਬ ਡਵੀਜ਼ਨ ਦੇ ਡੀਐੱਸਪੀ ਜਸਯਜੋਤ ਸਿੰਘ, ਡੀਐੱਸਪੀ ਡੀ ਇੰਦਰਜੀਤ ਸਿੰਘ ਬੋਪਾਰਾਏ, ਜਗਰਾਓਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਵਰਿੰਦਰਪਾਲ ਸਿੰਘ ਤੇ ਚੌਕੀ ਬੱਸ ਸਟੈਂਡ ਦੇ ਮੁਖੀ ਸੁਖਵਿੰਦਰ ਸਿੰਘ ਦੀ ਇੱਕ ਟੀਮ ਬਣਾਈ ਗਈ।

ਇਸ ਟੀਮ ਨੂੰ ਘਟਨਾ ਵਾਲੀ ਰਾਤ ਤੋਂ ਹੀ ਕਾਰਵਾਈ ਕਰਦਿਆਂ ਇਸ ਘਟਨਾ ਦੇ ਮੁੱਖ ਮੁਲਜ਼ਮ ਰਮਨਦੀਪ ਸਿੰਘ ਉਰਫ ਰਮਨ ਪੁੱਤਰ ਦਵਿੰਦਰ ਸਿੰਘ ਵਾਸੀ ਆਦਰਸ਼ ਕਾਲੋਨੀ ਜਗਰਾਓਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਰਾਮਦ ਕੀਤੀ ਵਾਰਦਾਤ ਸਮੇਂ ਵਰਤੀ ਕਾਰ ’ਚੋਂ ਇੱਕ ਪੈਟਰੋਲ ਦੀ ਬੋਤਲ ਤੇ ਮ੍ਰਿਤਕ ਦਾ .45 ਬੋਰ ਦਾ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਇਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇਸ ਦੇ ਭਰਾ ਤੇ ਬਾਕੀ ਸਾਥੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

One Of The Brothers Who Brutally Murdered A Young Man Has Been Arrested The Young Man s Pistol Has Also Been Recovered


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App