DSP ਨੇ ਵੀਡੀਓ ਝੂਠ ਹੋਣ ਦਾ ਕੀਤਾ ਦਾਅਵਾ; ਕਿਸਾਨਾਂ ਨੇ ਤੜਕਸਾਰ ਚੋਰ ਕਾਬੂ ਕਰਕੇ ਕੀਤਾ ਸੱਚ ਸਾਬਤ

16/08/2025 | Public Times Bureau | Panjab

ਥਾਣਾ ਅਜੀਤਵਾਲ ਅਧੀਨ ਪੈਂਦੇ ਪਿੰਡ ਚੂਹੜਚੱਕ ਅਤੇ ਢੁੱਡੀਕੇ ਜਿੱਥੋ ਦੇ ਪਿੰਡ ਵਾਸੀਆਂ ਤੇ ਕਿਸਾਨ ਆਗੂਆਂ ਦੀ ਪੁਲਿਸ ਨਾਲ ਕਸਮਕਸ ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਹੈ। ਜਿੱਥੇ ਪਿੰਡ ਦੇ ਨੌਜਵਾਨ ਕਿਸਾਨ ਆਗੂ ਵੱਲੋਂ ਨਸ਼ੇ ਦੀ ਵੀਡੀਓ ਪਾਉਣ ਅਤੇ ਪੁਲਿਸ ਵੱਲੋਂ ਉਸ ਨੂੰ ਗਲਤ ਦੱਸਣ ਤੋਂ ਬਾਅਦ ਪਿੰਡ ਦੇ ਨੌਜਵਾਨ ਵੱਲੋਂ ਇਸ ਤਰ੍ਹਾਂ ਦੀਆਂ ਕਈ ਵੀਡੀਓ ਸ਼ੋਸ਼ਲ ਮੀਡੀਆਂ 'ਤੇ ਪਾਈਆ ਗਈਆਂ ਸਨ।

ਇਸ ਤੋ ਬਾਅਦ ਹੁਣ ਬੀਤੇ ਦਿਨ੍ਹੀਂ ਪਿੰਡ ਢੁੱਡੀਕੇ ਵਿਖੇ ਪਿੰਡ ਵਾਸੀਆਂ ਵੱਲੋਂ ਇਕੱਠ ਕਰਕੇ ਕਿਹਾ ਕਿਹਾ ਗਿਆ ਸੀ ਕਿ ਉਹ ਚੋਰਾ ਤੋਂ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਬੇਖੌਫ ਹੋ ਕੇ ਇੱਕ-ਦੋ ਰਾਤਾਂ ਵਿੱਚ ਚੋਰਾਂ ਵੱਲੋਂ ਕਰੀਬ 50 ਮੋਟਰਾਂ ਦੀਆਂ ਤਾਰਾਂ ਅਤੇ ਕਈ ਟਰਾਸਫਾਰਮਾ ‘ਚੋਂ ਤੇਲ ਚੋਰੀ ਕੀਤਾ ਗਿਆ ਹੈ। ਇਸ 'ਤੇ ਉਨ੍ਹਾਂ ਵੱਲੋਂ ਪੁਲਿਸ ਤੇ ਪ੍ਰਸ਼ਾਸ਼ਨ ਖਿਲਾਫ ਆਪਣੀ ਨਰਾਜਗੀ ਜਾਹਰ ਕੀਤੀ ਗਈ ਸੀ।

ਇਸ 'ਤੇ ਥਾਣਾ ਅਜੀਤਵਾਲ ਦੇ ਮੁੱਖ ਅਫਸਰ ਰਾਜ ਸਿੰਘ ਵੱਲੋਂ ਪਿੰਡ ਢੁੱਡੀਕੇ ਵਿਖੇ ਖੁਦ ਪਹੁੰਚ ਕੇ ਪਿੰਡ ਵਾਸੀਆਂ ਦੀਆਂ ਮੁਸ਼ਿਕਲਾ ਸੁਣੀਆਂ ਗਈਆਂ ਅਤੇ ਉਨ੍ਹਾਂ ਦੀਆਂ ਦਰਖਾਸਤਾ ਪਿੰਡ ਜਾ ਕੇ ਫੜੀਆਂ ਗਈਆਂ। ਥਾਣਾ ਮੁਖੀ ਨੇ ਪਿੰਡ ਵਾਸੀਆਂ ਦਾ ਪੂਰਾ ਸਾਥ ਦੇਣ ਲਈ ਉਨ੍ਹਾਂ ਨੂੰ ਭਰੋਸਾ ਵੀ ਦਵਾਇਆ।

ਇਸ ਤੋਂ ਬਾਅਦ ਪਿੰਡ ਵਾਸੀ ਉਸ ਸਮੇਂ ਰੋਹ ਵਿੱਚ ਆਏ ਜਦ ਹਲਕਾ ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ ਅਨਵਰ ਅਲੀ ਨੇ ਅਗਲੀ ਸਵੇਰ ਇਹ ਬਿਆਨ ਦਿੱਤਾ ਕਿ 150 ਬਿਜਲੀ ਮੋਟਰਾਂ ਦੀ ਤਾਰਾਂ ਚੋਰੀ ਹੋਣ ਵਾਲੀ ਵੀਡੀਓ ਝੂਠੀ ਹੈ, ਜਿਸ ਬਾਰੇ ਉਨ੍ਹਾਂ ਨੂੰ ਜਾਂਚ ਕਰਨ 'ਤੇ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਪਿੰਡ ਦੀ ਛਵੀ ਖਰਾਬ ਕਰਨ ਲਈ ਸ਼ੋਸ਼ਲ ਮੀਡੀਆਂ 'ਤੇ ਪਾਈ ਗਈ ਹੈ।

ਇਸ ਤੋਂ ਬਾਅਦ ਖੁਦ ਨੂੰ ਸੱਚੇ ਸਾਬਤ ਕਰਨ ਲਈ ਪਿੰਡ ਵਾਸੀਆਂ ਨੇ ਬੀਤੀ ਰਾਤ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਚੋਰ ਨੂੰ ਕਾਬੂ ਕਰਕੇ ਥਾਣਾ ਅਜੀਤਵਾਲ ਵਿਖੇ ਸੌਪ ਦਿੱਤਾ। ਉਨ੍ਹਾਂ ਥਾਣਾ ਅਜੀਤਵਾਲ ਵਿਖੇ ਇਕੱਠ ਕਰਕੇ ਪਿੰਡ ਢੁੱਡੀਕੇ ਦੇ ਰਹਿਣ ਵਾਲੇ ਵਿਅਕਤੀ ਨੂੰ ਪੁਲਿਸ ਨੂੰ ਸੌਪਿਆ ਜੋ ਕਿ ਰਾਤ ਸਮੇਂ ਇਲਾਕੇ ਵਿੱਚ ਮੋਟਰਾਂ ਦੀਆਂ ਤਾਰਾਂ ਚੋਰੀ ਕਰਦਾ ਸੀ, ਜਿਸ ਨੂੰ ਸਮੇਤ ਚੋਰੀ ਦੇ ਸਮਾਨ ਨਾਲ ਕਾਬੂ ਕੀਤਾ ਗਿਆ।

ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਕਿਯੂ ਕ੍ਰਾਂਤੀਕਾਰੀ ਦੇ ਪ੍ਰਧਾਨ ਬਲਦੇਵ ਸਿੰਘ ਜੀਰਾ ਨੇ ਕਿਹਾ ਕਿ ਪੁਲਿਸ ਨੂੰ ਲੋਕਾ ਦੀਆਂ ਮੁਸ਼ਿਕਲਾ ਸੁਣ ਕੇ ਹੱਲ ਕਰਨੀਆਂ ਚਾਹੀਦੀਆਂ ਹਨ ਨਾ ਕਿ ਉਨ੍ਹਾਂ ਨੂੰ ਝੂਠਾ ਕਹਿ ਕੇ ਆਪਣਾ ਪੱਲਾ ਝਾੜਨਾ ਚਾਹੀਦਾ ਹੈ।

Dsp Claims Video Is Fake Farmers Prove It By Catching Thief Early In The Morning


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App