ਪਿੰਡ ਕੋਟਸ਼ਮੀਰ ਵਾਰਡ ਨੰਬਰ 8 ਨਾਲ ਸਬੰਧਤ ਨੌਜਵਾਨ ਬੀਰਬਲ ਸਿੰਘ (ਰਾਜ ਸਿੰਘ) ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ 8 ਜਨਵਰੀ 2019 ਨੂੰ ਰੁਜ਼ਗਾਰ ਖ਼ਾਤਰ ਦੁਬਈ ਚਲਾ ਗਿਆ ਸੀ ਪਰ 22 ਜੂਨ 2020 ਨੂੰ ਇਕ ਝਗੜੇ ਦੇ ਮਾਮਲੇ ’ਚ ਉਥੇ ਦੀ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ। ਆਪਣੇ ਪੁੱਤਰ ਦੀ ਗ੍ਰਿਫ਼ਤਾਰੀ ਸਬੰਧੀ ਖ਼ਬਰ ਉਸ ਦੇ ਪਰਿਵਾਰ ਨੂੰ ਛੇ ਮਹੀਨਿਆਂ ਬਾਅਦ ਮਿਲੀ। ਜੇਲ੍ਹ ’ਚ ਲਗਪਗ ਬੀਰਬਲ ਸਿੰਘ ਨੂੰ ਪੰਜ ਸਾਲ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਦੋਸਤਾਂ ਵਿਚਕਾਰ ਹੋਏ ਝਗੜੇ ਨੇ ਖ਼ੂਨੀ ਰੂਪ ਧਾਰ ਲਿਆ ਤੇ ਉਸ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਮਾਮਲੇ ’ਚ ਸ਼ਾਮਲ ਸਾਰੇ ਨੌਜਵਾਨਾਂ ਸਮੇਤ ਬੀਰਬਲ ਨੂੰ ਵੀ ਅਦਾਲਤ ਵੱਲੋਂ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਬੀਰਬਲ ਦੀ ਮਾਤਾ ਭੂਰੋ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਬੇਕਸੂਰ ਹੈ ਤੇ ਇਹ ਸਜ਼ਾ ਉਸ ਦੀ ਸਾਰੀ ਜ਼ਿੰਦਗੀ ਖਾ ਜਾਵੇਗੀ। ਪਰਿਵਾਰ ਦੀ ਮਾਲੀ ਹਾਲਤ ਕਮਜ਼ੋਰ ਹੈ। ਮਾਂ ਆਪ ਬੈਂਕ ’ਚ ਚੌਥੇ ਦਰਜੇ ਦੇ ਮੁਲਾਜ਼ਮ ਵਜੋਂ ਨੌਕਰੀ ਕਰਦੀ ਹੈ, ਜਦਕਿ ਪਿਤਾ ਰਾਜ ਸਿੰਘ ਪਿੰਡ ’ਚ ਚਾਹ ਦਾ ਖੋਖਾ ਚਲਾ ਕੇ ਘਰ ਦਾ ਖ਼ਰਚ ਚਲਾਉਂਦਾ ਹੈ। ਭੂਰੋ ਕੌਰ ਨੇ ਕਿਹਾ ਕਿ ਉਸ ਕੋਲ ਇੰਨੀ ਸਮਰੱਥਾ ਨਹੀਂ ਕਿ ਉਹ ਖ਼ੁਦ ਦੁਬਈ ਜਾ ਕੇ ਕਾਨੂੰਨੀ ਕਾਰਵਾਈ ਕਰ ਸਕੇ। ਇਸ ਲਈ ਉਸ ਨੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬੇਨਤੀ ਕੀਤੀ ਹੈ ਕਿ ਉਸ ਦੇ ਪੁੱਤਰ ਨੂੰ ਵਾਪਸ ਘਰ ਲਿਆਉਣ ਲਈ ਸਰਕਾਰੀ ਪੱਧਰ ’ਤੇ ਮਦਦ ਕੀਤੀ ਜਾਵੇ।
Mother Appeals To Bibi Harsimrat Kaur Badal For Release Of Her Young Son Lodged In Dubai Jail
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)