ਪੁਲਿਸ ਮੁਕਾਬਲੇ 'ਚ ਸੱਤਾ ਨੌਸ਼ਿਹਰਾ ਗੈਂਗ ਦਾ ਮੈਂਬਰ ਕੀਤਾ ਕਾਬੂ, ਲੱਤ ’ਚ ਵੱਜੀ ਗੋਲੀ, ਸਾਥੀ ਫਰਾਰ

12/10/2025 | Public Times Bureau | Panjab

ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਕਸਬਾ ਫਤਿਆਬਾਦ ਦੇ ਨਜ਼ਦੀਕੀ ਪਿੰਡ ਖਵਾਸਪੁਰ ਵਿਖੇ ਮੁਕਾਬਲੇ ਦੌਰਾਨ ਇਕ ਬਦਮਾਸ਼ ਨੂੰ ਜਖਮੀ ਕਰਕੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਉਸਦਾ ਇਕ ਹੋਰ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਬਦਮਾਸ਼ ਇਕ ਕਾਰ ਵਿਚ ਸਵਾਰ ਸਨ ਅਤੇ ਨਾਕੇਬੰਦੀ ਤੋਂ ਭੱਜਣ ਦੌਰਾਨ ਉਨ੍ਹਾਂ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ ਅਤੇ ਜਵਾਬੀ ਕਾਰਵਾਈ ’ਚ ਇਕ ਬਦਮਾਸ਼ ਜਖਮੀ ਹੋ ਗਿਆ। ਜਿਸ ਨੂੰ ਹੁਣ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਕਤ ਘਟਨਾ ਤੋਂ ਬਾਅਦ ਮੌਕੇ ਉੱਪਰ ਐੱਸਐੱਸਪੀ ਰਵਜੋਤ ਕੌਰ ਗਰੇਵਾਲ, ਐੱਸਪੀ ਇਨਵੈਸਟੀਗੇਸ਼ਨ ਡਾ. ਰਿਪੂਤਪਨ ਸਿੰਘ, ਡੀਐੱਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਭਾਰੀ ਪੁਲਿਸ ਫੋਰਸ ਸਮੇਤ ਪਹੁੰਚ ਗਏ।

ਇਸ ਮੌਕੇ ਐੱਸਐੱਸਪੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਖਵਾਸਪੁਰ ’ਚ ਡੰਡਿਆਂ ਵਾਲਾ ਪੁਲ ਕੋਲ ਨਾਕੇ ਬੰਦੀ ਕਰਕੇ ਪੁਲਿਸ ਪਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇਕ ਬਿਨਾਂ ਨੰਬਰ ਦੀ ਸਵਿਫਟ ਕਾਰ ਆਈ ਅਤੇ ਚਾਲਕ ਨੇ ਨਾਕੇਬੰਦੀ ਨੂੰ ਵੇਖ ਗੱਡੀ ਨੂੰ ਉਥੋਂ ਦੂਜੇ ਪਾਸੇ ਮੋੜ ਕੇ ਭਜਾ ਲਿਆ। ਨਾਕੇ ’ਤੇ ਤਾਇਨਾਤ ਚੌਂਕੀ ਫਤਿਆਬਾਦ ਦੀ ਪੁਲਿਸ ਪਾਰਟੀ ਨੇ ਕਾਰ ਦਾ ਪਿੱਛਾ ਕੀਤਾ ਤਾਂ ਸਵਿਫਟ ਕਾਰ ਅੱਗੇ ਜਾ ਕੇ ਸੜਕ ਤੋਂ ਹੇਠਾਂ ਉੱਤਰ ਗਈ। ਪੁਲਿਸ ਨੇ ਕਾਰ ਸਵਾਰਾਂ ਨੂੰ ਚੈਕਿੰਗ ਲਈ ਸਹਿਯੋਗ ਕਰਨ ਲਈ ਕਿਹਾ ਪਰ ਕਾਰ ਵਿੱਚੋਂ ਉੱਤਰੇ ਇਕ ਵਿਅਕਤੀ ਨੇ ਪੁਲਿਸ ਉਪਰ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ’ਚ ਉਕਤ ਵਿਅਕਤੀ ਦੀ ਲੱਤ ਵਿਚ ਗੋਲੀ ਲੱਗੀ।

ਜਦੋਂਕਿ ਉਸਦਾ ਦੂਸਰਾ ਸਾਥੀ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ। ਉਨ੍ਹਾਂ ਦੱਸਿਆ ਕਿ ਜਖਮੀ ਹਾਲਤ ਵਿਚ ਕਾਬੂ ਕੀਤੇ ਗਏ ਬਦਮਾਸ਼ ਦੀ ਪਛਾਣ ਗੁਰਸੇਵਕ ਸਿੰਘ ਬੰਬ ਵਜੋਂ ਹੋਈ ਹੈ, ਜਿਸਦੀ ਲੰਮੀ ਅਪਰਾਧਿਕ ਹਿਸਟਰੀ ਹੈ। ਉਨ੍ਹਾਂ ਦੱਸਿਆ ਕਿ ਬੰਬ ਦੇ ਖਿਲਾਫ ਕਤਲ, ਕਾਤਲਾਨਾ ਹਮਲਾ ਕਰਨ ਅਤੇ ਅਸਲ੍ਹਾ ਐਕਟ ਵਰਗੀਆਂ ਸੰਘੀਨ ਧਾਰਾਵਾਂ ਦੇ ਤਹਿਤ ਅੱਧਾ ਦਰਜਨ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਗੁਰਸੇਵਕ ਸਿੰਘ ਬੰਬ ਸੱਤਾ ਨੌਸ਼ਹਿਰਾ ਗੈਂਗ ਨਾਲ ਸਬੰਧ ਰੱਖਦਾ ਹੈ। ਜਿਸ ਕੋਲੋਂ ਇਕ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ਉੱਪਰ ਫੌਰੈਂਸਿਕ ਟੀਮ ਜਾਂਚ ਕਰ ਰਹੀ ਹੈ ਅਤੇ ਜਖਮੀ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਦੋਂਕਿ ਇਸਦੇ ਫਰਾਰ ਸਾਥੀ ਦੀ ਗ੍ਰਿਫਤਾਰੀ ਲਈ ਵੱਖ ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Satta Naushihra Gang Member Arrested In Police Encounter Shot In Leg Accomplice Escapes


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App