ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਅਕਤੂਬਰ 2025 ਵਿੱਚ ਸੂਬੇ ਦੇ ਸੜਕੀ ਬੁਨਿਆਦੀ ਢਾਂਚੇ ਨੂੰ ਨਵੀਂ ਦਿਸ਼ਾ ਦੇਣ ਲਈ “ਸੀਐਮ ਫਲਾਇੰਗ ਸਕੁਐਡ” ਦੀ ਸ਼ੁਰੂਆਤ ਕੀਤੀ। ਇਹ ਟੀਮ ₹16,209 ਕਰੋੜ ਦੀ ਵੱਡੀ ਯੋਜਨਾ ਦਾ ਹਿੱਸਾ ਹੈ, ਜਿਸ ਵਿੱਚ 44,920 ਕਿਲੋਮੀਟਰ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਸ਼ਾਮਲ ਹੈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਘਟੀਆ ਕੰਮ, ਬੇਈਮਾਨੀ, ਅਤੇ ਲਾਪਰਵਾਹੀ 'ਤੇ ਜ਼ੀਰੋ ਟਾਲਰੈਂਸ ਲਾਗੂ ਕਰਨਾ ਹੈ।
ਇਸ ਨਿਯਮ ਅਨੁਸਾਰ, ਜੇਕਰ ਕਿਸੇ ਵੀ ਸੜਕ ਦੀ ਗੁਣਵੱਤਾ ਮਾਪਦੰਡਾਂ ’ਤੇ ਖਰੀ ਨਾ ਉਤਰੀ ਤਾਂ ਸੰਬੰਧਤ ਠੇਕੇਦਾਰ ਨੂੰ ਤੁਰੰਤ ਕਾਲੀ ਸੂਚੀ ਵਿੱਚ ਦਰਜ ਕੀਤਾ ਜਾਵੇਗਾ। ਠੇਕੇਦਾਰਾਂ ਨੂੰ ਪੰਜ ਸਾਲਾਂ ਲਈ ਸੜਕਾਂ ਦੀ ਰੱਖ-ਰਖਾਅ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ, ਤਾਂ ਜੋ ਉਸਾਰੀ ਦੇ ਨਾਲ-ਨਾਲ ਟਿਕਾਊਤਾ ਨੂੰ ਵੀ ਯਕੀਨੀ ਬਣਾਇਆ ਜਾ ਸਕੇ।
ਪੰਜਾਬ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਇਹ ਫਲਾਇੰਗ ਸਕੁਐਡ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਚਾਨਕ ਨਿਰੀਖਣ ਕਰ ਰਹੀ ਹੈ। ₹3,425 ਕਰੋੜ ਦੇ ਪੇਂਡੂ ਲਿੰਕ ਸੜਕ ਪ੍ਰੋਜੈਕਟ ‘ਤੇ ਖ਼ਾਸ ਨਿਗਰਾਨੀ ਰੱਖੀ ਜਾ ਰਹੀ ਹੈ। ਜਿੱਥੇ ਵੀ ਲਾਪਰਵਾਹੀ ਮਿਲੀ, ਉੱਥੇ ਠੇਕੇ ਤੁਰੰਤ ਰੱਦ ਕੀਤੇ ਗਏ ਹਨ।
ਇਸ ਸਾਰੀ ਕਾਰਵਾਈ ਵਿੱਚ ਪੰਚਾਇਤਾਂ ਦੀ ਭੂਮਿਕਾ ਕੇਂਦਰੀ ਹੈ। ਪੰਚਾਇਤਾਂ ਦੀ ਸੰਤੁਸ਼ਟੀ ਤੋਂ ਬਿਨਾਂ ਠੇਕੇਦਾਰਾਂ ਨੂੰ ਕੋਈ ਭੁਗਤਾਨ ਨਹੀਂ ਦਿੱਤਾ ਜਾਵੇਗਾ। ਇਸ ਨਾਲ ਲੋਕਤੰਤਰਕ ਭਾਗੀਦਾਰੀ ਨੂੰ ਮਜ਼ਬੂਤੀ ਮਿਲੀ ਹੈ ਅਤੇ ਸਥਾਨਕ ਪੱਧਰ 'ਤੇ ਵਿਕਾਸ ਨੂੰ ਹੋਰ ਪਾਰਦਰਸ਼ੀ ਬਣਾਇਆ ਗਿਆ ਹੈ।
ਹੁਣ ਤੱਕ 7 ਜ਼ਿਲ੍ਹਿਆਂ ਵਿੱਚ ਹੋਏ ਨਿਰੀਖਣਾਂ ਤੋਂ ਮਿਲੇ ਨਤੀਜਿਆਂ ਨੇ ਸਾਬਤ ਕੀਤਾ ਹੈ ਕਿ ਫਲਾਇੰਗ ਸਕੁਐਡ ਦੀ ਕਾਰਵਾਈ ਕਾਰਗਰ ਸਾਬਤ ਹੋ ਰਹੀ ਹੈ। ਠੇਕੇਦਾਰ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਹਨ, ਸੜਕਾਂ ਦੀ ਗੁਣਵੱਤਾ ਵਿੱਚ ਵੀ ਸੁਧਾਰ ਦੇਖਣ ਨੂੰ ਮਿਲ ਰਹੇ ਹਨ ਅਤੇ ਪੇਂਡੂ ਖੇਤਰਾਂ ਵਿੱਚ ਕਨੇਕਟਿਵਟੀ ਬਿਹਤਰ ਹੋ ਰਹੀ ਹੈ। ਇਸ ਨਾਲ ਕਿਸਾਨਾਂ, ਵਪਾਰੀਆਂ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਲਈ ਸੁਵਿਧਾਵਾਂ ਵਧੀਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਪਹਿਲਕਦਮੀ ਸਿਰਫ਼ ਸੜਕਾਂ ਦੀ ਮੁਰੰਮਤ ਤੱਕ ਸੀਮਿਤ ਨਹੀਂ, ਸਗੋਂ ਪੰਜਾਬ ਨੂੰ ਉੱਚ-ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਵਾਲੇ ਰਾਜ ਵਜੋਂ ਅੱਗੇ ਵਧਾਉਣ ਦਾ ਮਜ਼ਬੂਤ ਕਦਮ ਹੈ। पंजाब ਦਾ ਮਾਡਲ ਹੋਰ ਰਾਜਾਂ ਲਈ ਵੀ ਪ੍ਰੇਰਣਾ ਬਣ ਰਿਹਾ ਹੈ।
Punjab Government Launches cm Flying Squad Zero Tolerance For Shoddy Work In Road Construction
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)