ਮੁਹੱਲਾ ਲੋਹੜੀ ਗੇਟ ਵਿੱਚ ਮੰਗਲਵਾਰ ਦੁਪਹਿਰ 18 ਸਾਲਾ ਸਾਰਿਕਾ ਨੇ ਸ਼ੱਕੀ ਹਾਲਾਤ ਵਿੱਚ ਆਪਣੀ ਜੀਵਨਲੀਲਾ ਸਮਾਪਤ ਕਰ ਲਈ, ਜਿਸ ਨਾਲ ਇਲਾਕੇ ਵਿੱਚ ਮਾਤਮ ਛਾ ਗਿਆ। ਪਰਿਵਾਰਕ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮੰਸੂਰਵਾਲ ਦੇ ਰਹਿਣ ਵਾਲੇ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਸ ਉੱਤੇ ਲੜਕੀ ਨੂੰ ਲਗਾਤਾਰ ਤੰਗ ਕਰਨ ਦੇ ਗੰਭੀਰ ਦੋਸ਼ ਹਨ। ਐੱਸਐੱਚਓ ਅਮਨਦੀਪ ਨਾਹਰ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਇਹ ਸਪੱਸ਼ਟ ਹੈ ਕਿ ਨੌਜਵਾਨ ਦੀ ਬਦਸਲੂਕੀ ਕਾਰਨ ਸਾਰਿਕਾ ਮਾਨਸਿਕ ਤਣਾਅ ਵਿੱਚ ਸੀ ਅਤੇ ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਪਰਿਵਾਰ ਨੇ ਦੱਸਿਆ ਕਿ ਤਣਾਵ ਅਤੇ ਡਰ ਕਾਰਨ ਸਾਰਿਕਾ ਉਸ ਦਿਨ ਸਕੂਲ ਨਹੀਂ ਗਈ। ਦੁਪਹਿਰ ਤੱਕ ਕਮਰੇ ਵਿੱਚੋਂ ਕੋਈ ਆਵਾਜ਼ ਨਾ ਆਉਣ ’ਤੇ ਪਰਿਵਾਰ ਨੇ ਦਰਵਾਜ਼ਾ ਤੋੜਿਆ ਤਾਂ ਉਹ ਪੱਖੇ ਨਾਲ ਲਟਕੀ ਮਿਲੀ। ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕੀਤਾ। ਮ੍ਰਿਤਕਾ ਸਾਰਿਕਾ, ਪੁੱਤਰੀ ਰਾਜਕੁਮਾਰ, ਮੁਹੱਲਾ ਲੋਹੜੀ ਗੇਟ ਅਤੇ ਮੂਲ ਵਾਸੀ ਮੰਸੂਰਵਾਲ (ਕਪੂਰਥਲਾ), ਪੜਾਈ ਵਿੱਚ ਹੋਸ਼ਿਆਰ ਮੰਨੀ ਜਾਂਦੀ ਸੀ। ਘਟਨਾ ਤੋਂ ਬਾਅਦ ਪਰਿਵਾਰ ਅਤੇ ਮੁਹੱਲੇ ਵਿੱਚ ਗਹਿਰਾ ਸਦਮਾ ਪਸਰ ਗਿਆ ਹੈ।
12th Student Sarika Commits Suicide Due To Mental Stress Police Registers Case Against Youth
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)