ਸੁਖਬੀਰ ਬਾਦਲ ਦਾ ਵੱਡਾ ਐਲਾਨ ! 2027 'ਚ ਜਲਾਲਾਬਾਦ ਨਹੀਂ ਬਲਕਿ ਇਸ ਵਿਧਾਨਸਭਾ ਹਲਕੇ ਤੋਂ ਲੜਨਗੇ ਚੋਣ

08/12/2025 | Public Times Bureau | Panjab

ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਹੀ ਗਿੱਦੜਬਾਹਾ ਹਲਕੇ ਵਿੱਚ ਰਾਜਨੀਤਿਕ ਗਰਮੀ ਤੇਜ਼ ਹੋ ਗਈ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਉਹ 2027 ਵਿੱਚ ਗਿੱਦੜਬਾਹਾ ਤੋਂ ਚੋਣ ਲੜਣਗੇ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਗਿੱਦੜਬਾਹਾ ਦੇ ਲੋਕਾਂ ਦੀ ਮੰਗ ‘ਤੇ ਲਿਆ ਗਿਆ ਹੈ।
ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ‘ਆਪ’ ਵਿਚ ਜਾਣ ਤੋਂ ਬਾਅਦ ਇਕ ਸਾਲ ਤੋਂ ਗਿੱਦੜਬਾਹਾ ਵਿੱਚ ਅਕਾਲੀ ਦਲ ਕੋਈ ਮਜ਼ਬੂਤ ਚਿਹਰਾ ਨਹੀਂ ਖੜ੍ਹਾ ਕਰ ਸਕਿਆ ਸੀ। ਸੁਖਬੀਰ ਬਾਦਲ ਹੁਣ ਤੱਕ ਜਲਾਲਾਬਾਦ ਤੋਂ ਚੋਣ ਲੜਦੇ ਆਏ ਹਨ—2009 ਦੀ ਜ਼ਿਮਨੀ, 2012 ਅਤੇ 2017 ਦੀ ਚੋਣ—ਪਰ 2022 ਵਿੱਚ ਉਹ ਇੱਥੋਂ ਹਾਰ ਗਏ ਸਨ।
ਗਿੱਦੜਬਾਹਾ ਤੋਂ ਪਹਿਲਾਂ ਵੀ ਬਾਦਲ ਪਰਿਵਾਰ ਦਾ ਸੰਬੰਧ ਰਿਹਾ ਹੈ, ਕਿਉਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇੱਥੋਂ ਚੋਣ ਲੜ ਚੁੱਕੇ ਹਨ। ਦੂਸਰੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਵੀ ਇਸ ਹਲਕੇ ਤੋਂ ਚੋਣ ਲੜਦੇ ਹਨ, ਹਾਲਾਂਕਿ ਪਿਛਲੀ ਜ਼ਿਮਨੀ ਚੋਣ ਉਹਨਾਂ ਨੇ ਇੱਥੇ ਤੋਂ ਨਹੀਂ ਲड़ी ਸੀ।
ਬਾਦਲ ਪਰਿਵਾਰ ਦੀ ਜੱਦੀ ਸੀਟ ਲੰਬੀ ਹੈ, ਪਰ ਉੱਥੇ ਤੋਂ 2027 ਵਿੱਚ ਕੌਣ ਚੋਣ ਲੜੇਗਾ, ਇਸ ਬਾਰੇ ਅਜੇ ਸਪੱਸ਼ਟਤਾ ਨਹੀਂ ਹੈ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹਰਸਿਮਰਤ ਕੌਰ ਬਾਦਲ, ਜੋ ਇਸ ਵੇਲੇ ਸੰਸਦ ਮੈਂਬਰ ਹਨ, ਲੰਬੀ ਤੋਂ ਚੋਣ ਲੜ ਸਕਦੀਆਂ ਹਨ। ਜੇ ਉਹ ਨਹੀਂ ਲੜਦੀਆਂ, ਤਾਂ ਸੁਖਬੀਰ ਬਾਦਲ ਦੋ ਸੀਟਾਂ—ਲੰਬੀ ਅਤੇ ਗਿੱਦੜਬਾਹਾ—ਦੋਵੇਂ ਤੋਂ ਚੋਣ ਲੜ ਸਕਦੇ ਹਨ।

Sukhbir Badal s Big Announcement Will Contest Elections From This Assembly Constituency Instead Of Jalalabad In 2027


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App