ਨਵਾਂਸ਼ਹਿਰ ਦੇ ਪਿੰਡ ਗੜ੍ਹੀ ਉਧੋਵਾਲ ਵਿੱਚ ਦਰਬਾਰ ਪੀਰ ਬਾਬਾ ਮਿੱਠੇ ਸ਼ਾਹ ਜੀ ਦੇ ਮੰਦਿਰ ਅਤੇ ਮਾਤਾ ਦੇ ਮੰਦਿਰ ਵਿੱਚ ਮੂਰਤੀ ਦੀ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਮੰਦਿਰ ਵਿੱਚ ਹੋਈ ਬੇਅਦਬੀ ਤੋਂ ਬਾਅਦ ਪਿੰਡ ਵਾਸੀਆਂ ਅਤੇ ਆਸ-ਪਾਸ ਦੇ ਲੋਕਾਂ ਵਿੱਚ ਕਾਫੀ ਰੋਸ ਫੈਲ ਗਿਆ। ਲੋਕਾਂ ਨੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।
ਧਾਰਮਿਕ ਸਥਾਨ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਘਟਨਾ ਨਾਲ ਪਿੰਡ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ, ਜੋ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਮੰਦਿਰ ਨੂੰ ਪਿੰਡ ਵਿੱਚ ਕਾਫੀ ਮਾਨਤਾ ਪ੍ਰਾਪਤ ਹੈ ਅਤੇ ਸਥਾਨਕ ਵਾਸੀਆਂ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਵੱਖ-ਵੱਖ ਨੁਮਾਇੰਦਿਆਂ ਅਤੇ ਪਿੰਡ ਦੇ ਸਰਪੰਚ ਪਰਸ਼ੋਤਮ ਲਾਲ ਨਾਲ ਮਿਲ ਕੇ ਮੌਕੇ ‘ਤੇ ਪਹੁੰਚ ਕਰਕੇ ਥਾਣੇ ਨੂੰ ਸੂਚਿਤ ਕੀਤਾ।
ਸਾਰਿਆਂ ਵੱਲੋਂ ਜਲਦੀ ਤੋਂ ਜਲਦੀ ਜਾਂਚ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਨੇ ਪਿੰਡ ਦੇ ਲੋਕਾਂ ਨੂੰ ਚਿੰਤਿਤ ਕਰ ਦਿੱਤਾ ਹੈ ਅਤੇ ਉਹ ਘਟਨਾ ਦੀ ਪੂਰੀ ਤੌਰ ‘ਤੇ ਪੜਤਾਲ ਅਤੇ ਨਿਆਂ ਦੀ ਉਮੀਦ ਰੱਖਦੇ ਹਨ।
Nawanshahr Sacrilege By Breaking An Idol In A Temple In Village Garhi Udhowal Creating An Atmosphere Of Protest Among The Locals
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)