ਕੈਨੇਡਾ ਵਿੱਚ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੇ CAPS Café ‘ਤੇ ਫਾਇਰਿੰਗ ਦੇ ਮਾਮਲੇ ਵਿੱਚ ਨਵੇਂ ਸਾਹਮਣੇ ਆਏ ਹੈ। ਜਾਂਚ ਏਜੰਸੀਆਂ ਦੇ ਅਨੁਸਾਰ, ਹਮਲੇ ਵਿਚ ਸ਼ਾਮਲ ਸ਼ੂਟਰਾਂ ਦੀ ਪਛਾਣ ਸ਼ੈਰੀ ਅਤੇ ਦਿਲਜੋਤ ਰਹੇਲ ਵਜੋਂ ਹੋਈ ਹੈ। ਦੋਵੇਂ ਪੰਜਾਬੀ ਮੂਲ ਦੇ ਹਨ ਅਤੇ ਲੰਬੇ ਸਮੇਂ ਤੋਂ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਨਾਲ ਜੁੜੇ ਹੋਏ ਹਨ।
ਹਮਲੇ ਵਿੱਚ ਦੋਵਾਂ ਨੇ ਹਾਈ-ਟੈਕ ਹਥਿਆਰਾਂ ਦੀ ਵਰਤੋਂ ਕੀਤੀ ਸੀ। ਕੈਨੇਡਾ ਪੁਲਿਸ ਅਤੇ ਭਾਰਤ ਦੀਆਂ ਕੇਂਦਰੀ ਏਜੰਸੀਆਂ ਇਨ੍ਹਾਂ ਦੀ ਭਾਲ ਕਰ ਰਹੀਆਂ ਹਨ ਅਤੇ ਰੈੱਡ ਅਲਰਟ ਜਾਰੀ ਹੈ। ਫਾਇਰਿੰਗ ਦਾ ਮਾਸਟਰਮਾਈਂਡ 'ਸੀਪੂ' ਦੱਸਿਆ ਜਾ ਰਿਹਾ ਹੈ।
ਭਾਰਤ ਵਿੱਚ ਲੁਧਿਆਣਾ ਤੋਂ ਗ੍ਰਿਫ਼ਤਾਰ ਬੰਧੂ ਮਾਨ ਸਿੰਘ ਨੇ ਪੁੱਛਗਿੱਛ ਦੌਰਾਨ ਦਾਅਵਾ ਕੀਤਾ ਕਿ ਕਪਿਲ ਸ਼ਰਮਾ ਇਸ ਗੈਂਗ ਦਾ ਇਕੱਲਾ ਨਿਸ਼ਾਨਾ ਨਹੀਂ ਹੈ। ਗੈਂਗ ਦਾ ਨੈੱਟਵਰਕ ਕੈਨੇਡਾ ਦੀਆਂ ਕਬੱਡੀ ਲੀਗਾਂ, ਵੱਡੇ ਵਪਾਰੀਆਂ, ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਹਾਈ-ਪ੍ਰੋਫਾਈਲ ਵਿਅਕਤੀਆਂ ਨੂੰ ਵੀ ਨਿਸ਼ਾਨਾ ਬਣਾਉਂਦਾ ਹੈ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਗੈਂਗ ਇੱਕ “ਕਾਲ ਸੈਂਟਰ ਸਿਸਟਮ” ਚਲਾ ਰਿਹਾ ਹੈ, ਜਿੱਥੋਂ ਨਿਸ਼ਾਨੇ ਵਾਲੇ ਵਿਅਕਤੀਆਂ ਨੂੰ ਧਮਕੀ ਭਰੇ ਫੋਨ ਕੀਤੇ ਜਾਂਦੇ ਹਨ ਅਤੇ ਭੁਗਤਾਨ ਨਾ ਕਰਨ ‘ਤੇ ਗੋਲੀਆਂ ਚਲਾਉਣ ਜਾਂ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਜਾਂਦੀ ਹੈ।
ਇਸ ਦੇ ਨਾਲ, ਗੈਂਗ ਲਈ ਇੱਕ ਪੰਜਾਬੀ ਸਿੰਗਰ ਟਾਰਗੇਟ ਲਿਸਟ ਤਿਆਰ ਕਰਨ ਵਿੱਚ ਸਹਾਇਤਾ ਕਰਦਾ ਹੈ। ਗੈਂਗ ਨਾਲ ਇਸਦੇ ਸੰਬੰਧਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਮਾਮਲਾ ਭਾਰਤ ਅਤੇ ਕੈਨੇਡਾ ਦੋਹਾਂ ਲਈ ਗੰਭੀਰ ਸੁਰੱਖਿਆ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
New Twist In Kapil Sharma Cafe Firing Case 3 Shooters Identified Links To Lawrence Bishnoi goldie Brar Gang
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)