ਅੰਮ੍ਰਿਤਸਰ ਬਾਈਪਾਸ ’ਤੇ ਮਹਾਲਾਂ ਪੁਲ ਨੇੜੇ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਲੋਪੋਕੇ ਤੋਂ ਆ ਰਹੀ ਇੱਕ ਕਾਰ ਤੇਜ਼ ਰਫ਼ਤਾਰ ਨਾਲ ਕੰਟਰੋਲ ਗੁਆ ਬੈਠੀ, ਜਿਸ ਨਾਲ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਅਤੇ ਚੌਥਾ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਸਵੇਰੇ 1:30 ਵਜੇ ਦੇ ਕਰੀਬ ਵਾਪਰਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਇੰਜਣ ਵੱਖ ਹੋ ਗਿਆ ਅਤੇ ਲਗਪਗ 100 ਮੀਟਰ ਦੂਰ ਡਿੱਗ ਗਿਆ। ਪੁਲਿਸ ਨੇ ਮੌਕੇ 'ਤੇ ਤਿੰਨ ਮ੍ਰਿਤਕਾਂ ਦੀ ਪਛਾਣ ਕਰ ਲਈ ਹੈ: ਜੋਬਨ (ਚੱਕ ਮਿਸ਼ਰੀ ਖਾਨ), ਬਿੱਲਾ (ਲੋਪੋਕੇ) ਅਤੇ ਅਵਤਾਰ ਸਿੰਘ (ਬੋਪਾਰਾਏ ਬਾਜ ਕਲਾਂ)। ਗੰਭੀਰ ਜ਼ਖਮੀ ਨੌਜਵਾਨ ਚੱਕ ਮਿਸ਼ਰੀ ਖਾਨ ਸੁੰਨੀ ਵਾਸੀ ਹੈ ਅਤੇ ਹਸਪਤਾਲ ਵਿੱਚ ਦਾਖਲ ਹੈ।
ਹਾਦਸੇ ਦਾ ਸ਼ੋਰ ਇੰਨਾ ਉੱਚਾ ਸੀ ਕਿ ਨੇੜਲੇ ਵਸਨੀਕ ਵੀ ਜਾਗ ਗਏ। ਉਨ੍ਹਾਂ ਨੇ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਸਹੀ ਕਾਰਨਾਂ ਦੀ ਪੜਤਾਲ ਕਰ ਰਹੀ ਹੈ।
Speeding Claims Three Lives In Punjab 3 Killed In Lopoke Car Accident
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)