ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ ਵਿੱਚ 25 ਤੋਂ 27 ਦਸੰਬਰ ਤੱਕ ਹੋਣ ਵਾਲੀ ਸ਼ਹੀਦੀ ਸਭਾ ਦੌਰਾਨ ਸੰਗਤਾਂ ਦੀ ਸੁਵਿਧਾ ਅਤੇ ਟ੍ਰੈਫਿਕ ਦੇ ਸੁਚਾਰੂ ਪ੍ਰਬੰਧ ਲਈ ਵਿਸਤ੍ਰਿਤ ਆਵਾਜਾਈ ਬਦਲਵੇਂ ਕੀਤੇ ਜਾਣਗੇ। ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪਟਿਆਲਾ ਸਾਈਡ ਤੋਂ ਆਉਣ ਵਾਲੀ ਟ੍ਰੈਫਿਕ ਮਾਧੋਪੁਰ ਚੌਂਕ ਰਾਹੀਂ ਰੇਲਵੇ ਅੰਡਰ ਬ੍ਰਿਜ਼, ਸ਼ਮਸੇਰ ਨਗਰ ਚੌਕ ਅਤੇ ਵਿਕਟੋਰੀਆ ਸਟਰੀਟ ਪਾਰਕਿੰਗ ਤੱਕ ਜਾਵੇਗੀ। ਵਾਪਸੀ ਟ੍ਰੈਫਿਕ ਬਾਈਪਾਸ ਓਵਰਬ੍ਰਿਜ਼ ਅਤੇ ਚਾਵਲਾ ਚੌਕ ਰਾਹੀਂ ਜੀ.ਟੀ.ਰੋਡ ਦੁਆਰਾ ਕੀਤੀ ਜਾਵੇਗੀ।

ਇਸੇ ਤਰ੍ਹਾਂ, ਵਿਕਟੋਰੀਆ ਸਟਰੀਟ ਪਾਰਕਿੰਗ ਤੋਂ ਮਿੰਨੀ ਬੱਸ ਸੇਵਾ ਪਿੰਡ ਮੰਡੋਫਲ ਚੌਕ ਅਤੇ ਸੁਰਾਪੁਰੀਆ ਡੇਰਾ ਪਾਰਕਿੰਗ ਰਾਹੀਂ ਵਿਸ਼ਵ ਯੂਨੀਵਰਸਿਟੀ ਨਿਕਾਸੀ ਗੇਟ ਦੁਆਰਾ ਵਾਪਸ ਆਏਗੀ। ਨਵੀਂ ਦਾਣਾ ਮੰਡੀ ਪਾਰਕਿੰਗ ਤੋਂ ਵੀ ਮਿੰਨੀ ਬੱਸ ਸੇਵਾ ਚੂੰਗੀ ਨੰਬਰ-04 ਅਤੇ ਬਾਈਪਾਸ ਓਵਰਬ੍ਰਿਜ਼ ਰਾਹੀਂ ਚਾਵਲਾ ਚੌਕ ਜੀ.ਟੀ.ਰੋਡ ਤੇ ਨਵਾਂ ਬੱਸ ਸਟੈਂਡ ਤੱਕ ਜਾਵੇਗੀ। ਪ੍ਰਬੰਧਾਂ ਦਾ ਉਦੇਸ਼ ਸ਼ਰਧਾਲੂਆਂ ਦੀ ਆਵਾਜਾਈ ਨੂੰ ਸੁਰੱਖਿਅਤ ਅਤੇ ਸੁਚਾਰੂ ਬਣਾਉਣਾ ਹੈ, ਤਾਂ ਜੋ ਸ਼ਹੀਦੀ ਸਭਾ ਦੇ ਦੌਰਾਨ ਭੀੜ ਦੇ ਮੱਦੇਨਜ਼ਰ ਟ੍ਰੈਫਿਕ ਵਿਵਸਥਾ ਬਿਨਾਂ ਰੁਕਾਵਟ ਚੱਲ ਸਕੇ।