ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਯਮੁਨਾਨਗਰ ’ਚ ਹੋਏ ਸੜਕ ਹਾਦਸੇ ਦੇ ਮਾਮਲੇ ’ਚ ਮੁਲਜ਼ਮ ਅਨਮੋਲ ਦੀ ਐੱਫਆਈਆਰ ਰੱਦ ਕਰਨ ਸੰਬੰਧੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਜਸਟਿਸ ਸੁਮਿਤ ਗੋਇਲ ਨੇ ਆਪਣੇ ਫ਼ੈਸਲੇ ’ਚ ਸਪਸ਼ਟ ਕੀਤਾ ਕਿ ਲਾਪਰਵਾਹ ਡਰਾਈਵਿੰਗ ਨਾਲ ਕਿਸੇ ਵਿਅਕਤੀ ਦੀ ਮੌਤ ਹੋਣ ਵਾਲੇ ਅਪਰਾਧ ਨੂੰ ਨਿੱਜੀ ਸਮਝੌਤੇ ਦੇ ਆਧਾਰ ’ਤੇ ਖ਼ਤਮ ਨਹੀਂ ਕੀਤਾ ਜਾ ਸਕਦਾ। ਕੋਰਟ ਨੇ ਕਿਹਾ ਕਿ ਅਜਿਹੇ ਮਾਮਲਿਆਂ ’ਚ ਅਸਲੀ ਪੀੜਤ ਮ੍ਰਿਤਕ ਹੁੰਦਾ ਹੈ, ਜੋ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਲਈ ਸਹਿਮਤੀ ਨਹੀਂ ਦੇ ਸਕਦਾ। ਜੇ ਮੌਤ ਵਰਗੇ ਗੰਭੀਰ ਅਪਰਾਧਾਂ ’ਚ ਐੱਫਆਈਆਰ ਰੱਦ ਕਰਨ ਦੀ ਇਜਾਜ਼ਤ ਦਿੱਤੀ ਗਈ ਤਾਂ ਇਹ ਗਲਤ ਸੰਦੇਸ਼ ਜਾਵੇਗਾ ਕਿ ਅਪਰਾਧ ਪੈਸੇ ਜਾਂ ਦਬਾਅ ਦੇ ਜ਼ਰੀਏ ਨਿਪਟਾਏ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਤਿੰਨ ਸਤੰਬਰ ਨੂੰ ਅਨਮੋਲ ਦੀ ਮੋਟਰਸਾਈਕਲ ਇਕ ਹੋਰ ਬਾਈਕ ਨਾਲ ਟਕਰਾਅ ਗਈ ਸੀ, ਜਿਸ ’ਚ ਪਿੱਛੇ ਬੈਠੇ ਮਜ਼ਦੂਰ ਰਾਸ਼ਿਦ ਦੀ ਮੌਤ ਹੋ ਗਈ ਸੀ। ਰਾਸ਼ਿਦ ਆਪਣੇ ਭਤੀਜੇ ਅਸਦ ਨਾਲ ਸਵਾਰ ਸੀ। ਇਸ ਮਾਮਲੇ ’ਚ ਜਠਲਾਨਾ ਪੁਲਿਸ ਸਟੇਸ਼ਨ ’ਚ ਐੱਫਆਈਆਰ ਦਰਜ ਕੀਤੀ ਗਈ ਸੀ। ਮੁਲਜ਼ਮ ਵੱਲੋਂ ਦਲੀਲ ਦਿੱਤੀ ਗਈ ਸੀ ਕਿ 14 ਨਵੰਬਰ ਨੂੰ ਸ਼ਿਕਾਇਤਕਰਤਾ ਪਰਿਵਾਰ ਨਾਲ ਸਮਝੌਤਾ ਹੋ ਚੁੱਕਾ ਹੈ, ਪਰ ਕੋਰਟ ਨੇ ਇਸਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ।
Fir Will Not Be Quashed Despite Agreement High Court Dismisses Petition
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)