ਕੋਲਕਾਤਾ ਦੇ ਸਾਲਟਲੇਕ ਸਟੇਡੀਅਮ ਵਿੱਚ ਸ਼ਨੀਵਾਰ ਦੁਪਹਿਰ ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨ ਮੈਸੀ ਦੇ ਸਨਮਾਨ ਸਮਾਰੋਹ ਦੌਰਾਨ ਭਾਰੀ ਹੰਗਾਮਾ ਹੋ ਗਿਆ। ਹਜ਼ਾਰਾਂ ਪ੍ਰਸ਼ੰਸਕਾਂ ਨੇ ਮੈਸੀ ਨੂੰ ਦੇਖਣ ਲਈ ਟਿਕਟ ਖਰੀਦੇ ਸੀ, ਜੋ ₹5,000 ਤੋਂ ₹25,000 ਦੇ ਦਰਮਿਆਨ ਸੀ, ਪਰ ਉਨ੍ਹਾਂ ਨੂੰ ਮੈਸੀ ਦੀ ਇੱਕ ਵੀ ਝਲਕ ਨਹੀਂ ਮਿਲੀ। ਨਾਰਾਜ਼ ਦਰਸ਼ਕਾਂ ਨੇ ਸਟੇਡੀਅਮ ਵਿੱਚ ਕੁਰਸੀਆਂ ਅਤੇ ਬੋਤਲਾਂ ਸੁੱਟ ਕੇ ਹੰਗਾਮਾ ਕੀਤਾ।
ਇਸ ਮਾਮਲੇ ਵਿੱਚ ਪ੍ਰੋਗਰਾਮ ਦੇ ਪ੍ਰਬੰਧਕ ਸਤੱਦਰੂ ਦੱਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉੱਤੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਐਡੀਸ਼ਨਲ ਡਾਇਰੈਕਟਰ ਜਨਰਲ ਲਾਅ ਐਂਡ ਆਰਡਰ ਜਾਵੇਦ ਸ਼ਮੀਮ ਨੇ ਦੱਸਿਆ ਕਿ ਸਥਿਤੀ ਹੁਣ ਕੰਟਰੋਲ ਵਿੱਚ ਹੈ ਅਤੇ ਮਾਮਲੇ ਦੀ ਪੂਰੀ ਜਾਂਚ ਜਾਰੀ ਹੈ। ਉਨ੍ਹਾਂ ਨੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਅਤੇ ਦਰਸ਼ਕਾਂ ਨੂੰ ਟਿਕਟ ਦਾ ਪੈਸਾ ਵਾਪਸ ਕਰਨ ਦਾ ਭਰੋਸਾ ਦਿੱਤਾ।





