ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਕਪੂਰਥਲਾ ਦੀ ਸਰਬਜੀਤ ਕੌਰ ਲਈ ਲੋੜੀਂਦਾ ਵਿਸ਼ੇਸ਼ ਯਾਤਰਾ ਪਰਮਿਟ ਰੋਕ ਦਿੱਤਾ ਹੈ, ਜਿਸ ਕਾਰਨ ਉਸ ਨੂੰ ਸਖ਼ਤ ਸੁਰੱਖਿਆ ਹੇਠ ਲਾਹੌਰ ਦੇ ‘ਦਾਰੁਲ ਅਮਾਨ’ ਸ਼ੈਲਟਰ ਹੋਮ ਵਿੱਚ ਰੱਖਿਆ ਗਿਆ ਹੈ। ਅਸਲ ਵਿੱਚ, ਸਰਬਜੀਤ ਨੂੰ ਅਟਾਰੀ-ਵਾਹਘਾ ਸਰਹੱਦ ਰਾਹੀਂ ਭਾਰਤ ਭੇਜਿਆ ਜਾਣਾ ਸੀ, ਪਰ ਆਖਰੀ ਸਮੇਂ ਇਸ ਦੀ ਇਜਾਜ਼ਤ ਰੋਕ ਦਿੱਤੀ ਗਈ।
9 ਜਨਵਰੀ 2026 ਨੂੰ ਡਾਕਟਰੀ ਜਾਂਚ ਦੌਰਾਨ ਪਤਾ ਚਲਿਆ ਕਿ ਸਰਬਜੀਤ ਦੀ ਸਿਹਤ ਠੀਕ ਹੈ ਅਤੇ ਕਿਸੇ ਵਿਸ਼ੇਸ਼ ਇਲਾਜ ਦੀ ਲੋੜ ਨਹੀਂ।
ਕਾਨੂੰਨੀ ਪ੍ਰਕਿਰਿਆ: ਕੇਸ ਦੀ ਪੈਰਵੀ ਕਰ ਰਹੇ ਵਕੀਲ ਅਲੀ ਚੰਗੇਜ਼ੀ ਸੰਧੂ ਮੁਤਾਬਿਕ, ਸਰਬਜੀਤ ਨਾਲ ਜੁੜੀ ਸਾਰੀ ਕਾਨੂੰਨੀ ਕਾਰਵਾਈ ਅਜੇ ਵੀ ਚੱਲ ਰਹੀ ਹੈ। ਅਦਾਲਤ ਅਤੇ ਸੰਬੰਧਤ ਵਿਭਾਗ ਯਥਾਸਥਿਤ ਕਾਰਵਾਈ ਕਰ ਰਹੇ ਹਨ ਤਾਂ ਕਿ ਉਸ ਨੂੰ ਜਲਦੀ ਭਾਰਤ ਭੇਜਿਆ ਜਾ ਸਕੇ।
ਯਾਤਰਾ ਵੇਰਵਾ: ਸਰਬਜੀਤ ਨੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿੱਚ ਪਾਸਪੋਰਟ ਜਮ੍ਹਾਂ ਕਰਵਾਇਆ ਸੀ ਅਤੇ 4 ਨਵੰਬਰ 1932 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ। ਦਸ ਦਿਨਾਂ ਦਾ ਦੌਰਾ ਪੂਰਾ ਹੋਣ ਤੋਂ ਬਾਅਦ, ਜਥਾ 13 ਨਵੰਬਰ ਨੂੰ ਵਾਪਸ ਪਰਤਿਆ, ਪਰ ਸਰਬਜੀਤ ਪਾਕਿਸਤਾਨ ਵਿੱਚ ਹੀ ਰਹਿ ਗਈ।
ਉਸਦਾ ਨਾਮ ਨਾ ਤਾਂ ਪਾਕਿਸਤਾਨ ਦੇ ਐਗਜ਼ਿਟ ਰਿਕਾਰਡ ਵਿੱਚ ਹੈ ਅਤੇ ਨਾ ਹੀ ਭਾਰਤ ਦੇ ਐਂਟਰੀ ਰਿਕਾਰਡ ਵਿੱਚ।
ਵਾਇਰਲ ਕਥਿਤ ਨਿਕਾਹਨਾਮਾ: ਬਾਅਦ ਵਿੱਚ ਉਰਦੂ ਵਿੱਚ ਲਿਖਿਆ ਇੱਕ ਨਿਕਾਹਨਾਮਾ ਅਤੇ ਵੀਡੀਓ ਵਾਇਰਲ ਹੋਈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਉਸਨੇ ਨੂਰ ਹੁਸੈਨ ਨਾਲ ਨਿਕਾਹ ਕਰ ਲਿਆ ਹੈ ਅਤੇ ਪ੍ਰੇਮ ਸਬੰਧ ਅਤੇ ਤਲਾਕ ਦੇ ਵਿਸ਼ੇ ‘ਤੇ ਵੀ ਗੱਲ ਕੀਤੀ।
Punjab s Sarabjit Kaur Stuck In Pakistan Permit Withheld Sent To Lahore Shelter Home
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)