ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਵਿਖੇ ਧਰਮੀ ਫੌਜੀਆਂ ਵੱਲੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਸਿੱਖ ਧਰਮੀ ਫੌਜੀ ਫੈਡਰੇਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਜੂਨ 1984 ਦੇ ਮਾਮਲੇ ’ਤੇ ਸਿੱਖ ਲੀਡਰਸ਼ਿਪ ਅਤੇ ਸੰਬੰਧਤ ਸੰਸਥਾਵਾਂ ਦੀ ਭੂਮਿਕਾ ’ਤੇ ਗੰਭੀਰ ਸਵਾਲ ਖੜੇ ਕੀਤੇ।
ਉਨ੍ਹਾਂ ਕਿਹਾ ਕਿ 1984 ਦੌਰਾਨ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ ਤੇ ਤੋਪਾਂ ਨਾਲ ਢਾਹ ਦਿੱਤਾ ਗਿਆ ਅਤੇ ਨਿਰਦੋਸ਼ ਸੰਗਤ ਦੀ ਜਾਨ ਗਈ, ਪਰ 41 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਬਾਰੇ ਸਪਸ਼ਟ ਜਵਾਬ ਨਹੀਂ ਮਿਲੇ। ਬਲਦੇਵ ਸਿੰਘ ਨੇ ਕਿਹਾ ਕਿ ਜਦੋਂ ਵੀ ਸਿੱਖ ਕੌਮ ਅੰਦਰ ਕੋਈ ਛੋਟੀ ਗੱਲ ਉੱਭਰਦੀ ਹੈ, ਉਸਨੂੰ ਵੱਡਾ ਮੁੱਦਾ ਬਣਾਇਆ ਜਾਂਦਾ ਹੈ, ਪਰ 1984 ਵਰਗੇ ਵੱਡੇ ਜਖ਼ਮ ’ਤੇ ਕਦੇ ਗੰਭੀਰ ਚਰਚਾ ਨਹੀਂ ਕੀਤੀ ਗਈ।
ਉਨ੍ਹਾਂ ਸਵਾਲ ਕੀਤਾ ਕਿ ਜਿਹੜੇ ਦਿਲ ਛੋਟੀਆਂ ਗੱਲਾਂ ’ਤੇ ਦੁਖੀ ਹੋ ਜਾਂਦੇ ਹਨ, ਉਹ 1984 ਦੀ ਤਬਾਹੀ ’ਤੇ ਕਿਵੇਂ ਚੁੱਪ ਰਹੇ। ਉਨ੍ਹਾਂ ਕਿਹਾ ਕਿ ਸਿੱਖੀ ਮਸਲਿਆਂ ਲਈ ਸ਼੍ਰੋਮਣੀ ਕਮੇਟੀ ਬਣਾਈ ਗਈ ਸੀ, ਪਰ ਅਯੋਗ ਲੀਡਰਸ਼ਿਪ ਕਾਰਨ ਅੱਜ ਸਰਕਾਰਾਂ ਨੂੰ ਦਖ਼ਲਅੰਦਾਜ਼ੀ ਦਾ ਮੌਕਾ ਮਿਲ ਰਿਹਾ ਹੈ। 328 ਸਰੂਪਾਂ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸਥਿਤੀ ਵੀ ਲੀਡਰਸ਼ਿਪ ਦੀ ਨਾਕਾਮੀ ਕਾਰਨ ਬਣੀ। ਬਲਦੇਵ ਸਿੰਘ ਨੇ ਐਲਾਨ ਕੀਤਾ ਕਿ 15 ਤਰੀਖ਼ ਨੂੰ ਸਿੰਘ ਸਾਹਿਬਾਨ ਨਾਲ ਮੁਲਾਕਾਤ ਕਰਕੇ ਜੂਨ 1984 ਸਬੰਧੀ ਜਵਾਬ ਮੰਗੇ ਜਾਣਗੇ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਗਵੰਤ ਮਾਨ ਦਾ ਆਉਣਾ ਜਾਂ ਨਾ ਆਉਣਾ ਸਰਕਾਰ ਦਾ ਮਾਮਲਾ ਹੈ, ਪਰ ਸਿੱਖ ਕੌਮ ਦੇ ਸਵਾਲਾਂ ਦੇ ਜਵਾਬ ਲਾਜ਼ਮੀ ਹਨ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਧਰਮੀ ਫੌਜੀਆਂ ਨਾਲ ਖੜ੍ਹ ਕੇ ਸਿੱਖ ਲੀਡਰਸ਼ਿਪ ਤੋਂ ਜਵਾਬ ਮੰਗੇ ਜਾਣ, ਕਿਉਂਕਿ ਕੁਰਬਾਨੀਆਂ ਦੇਣ ਵਾਲਿਆਂ ਨਾਲ ਇਨਸਾਫ਼ ਹੋਣਾ ਜ਼ਰੂਰੀ ਹੈ।
Why 41 Years Of Silence On The June 1984 Akal Takht Sahib Attack The Righteous Soldiers Demanded Answers From The Sikh Leadership
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)