ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਗਾਇਬ ਸਰੂਪਾਂ ਦਾ ਪਤਾ ਲਗਾਉਣ ਲਈ ਗਠਿਤ ਕੀਤੀ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਨੂੰ ਵੱਡੀ ਕਾਮਯਾਬੀ ਮਿਲੀ ਹੈ। ਐੱਸਆਈਟੀ ਨੇ ਹੁਣ ਤੱਕ 50 ਤੋਂ 60 ਸਰੂਪਾਂ ਦਾ ਪਤਾ ਲਗਾ ਲਿਆ ਹੈ।
ਐੱਸਆਈਟੀ ਸੂਤਰਾਂ ਮੁਤਾਬਕ, ਮੰਗਲਵਾਰ ਨੂੰ ਇਨ੍ਹਾਂ ਸਰੂਪਾਂ ਨੂੰ ਵੱਖ-ਵੱਖ ਸਥਾਨਾਂ ਤੋਂ ਲਿਆਂਦਾ ਜਾ ਸਕਦਾ ਹੈ। ਇਸ ਕਾਰਵਾਈ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀ ਮਦਦ ਲਈ ਜਾਏਗੀ ਤਾਂ ਜੋ ਸਰੂਪਾਂ ਨੂੰ ਪੂਰੀ ਮਰਿਆਦਾ ਅਨੁਸਾਰ ਰਸਮੀ ਤਰੀਕੇ ਨਾਲ ਲਿਆ ਜਾ ਸਕੇ।
ਜਾਣਕਾਰੀ ਅਨੁਸਾਰ, ਇਹ ਸਰੂਪ ਡੇਰਿਆਂ ਅਤੇ ਨਿੱਜੀ ਘਰਾਂ ਵਿੱਚ ਰੱਖੇ ਹੋਏ ਹਨ, ਜਿੱਥੇ ਉਨ੍ਹਾਂ ਦੀ ਸੰਭਾਲ ਗੁਰਮਰਿਆਦਾ ਦੇ ਖਿਲਾਫ਼ ਕੀਤੀ ਜਾ ਰਹੀ ਹੈ। ਇਸ ਕਾਰਨ ਐੱਸਆਈਟੀ ਵੱਲੋਂ ਐੱਸਜੀਪੀਸੀ ਦੇ ਪ੍ਰਤਿਨਿਧੀਆਂ ਨੂੰ ਨਾਲ ਲੈ ਕੇ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਐੱਸਆਈਟੀ ਦੀਆਂ ਟੀਮਾਂ ਬੰਗਾ ਅਤੇ ਹੋਰ ਇਲਾਕਿਆਂ ਵਿੱਚ ਵੀ ਗਈਆਂ ਹਨ। ਸੰਭਵ ਹੈ ਕਿ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੋਵੇ।
ਜ਼ਿਕਰਯੋਗ ਹੈ ਕਿ 328 ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਪਹਿਲਾਂ ਸਾਹਮਣੇ ਆਇਆ ਸੀ, ਜਿਸ ਦੀ ਜਾਂਚ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਜਾਂਚ ਕਮੇਟੀ ਬਣਾਈ ਗਈ ਸੀ। 2020 ਵਿੱਚ ਕਮੇਟੀ ਦੀ ਰਿਪੋਰਟ ਆਈ, ਜਿਸ ਵਿੱਚ 16 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ, ਜਦਕਿ ਕੁਝ ਨੂੰ ਐੱਸਜੀਪੀਸੀ ਵੱਲੋਂ ਬਰਖਾਸਤ ਕੀਤਾ ਗਿਆ।
ਹਾਲਾਂਕਿ, ਉਸ ਸਮੇਂ ਗਾਇਬ ਸਰੂਪਾਂ ਦੀ ਬਰਾਮਦਗੀ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਹੋ ਸਕੀ। ਹੁਣ ਸਰਕਾਰ ਵੱਲੋਂ ਐੱਸਆਈਟੀ ਦਾ ਗਠਨ ਕਰਕੇ ਦੁਬਾਰਾ ਜਾਂਚ ਸ਼ੁਰੂ ਕੀਤੀ ਗਈ ਹੈ, ਜਿਸਨੂੰ ਇਹ ਪਹਿਲੀ ਵੱਡੀ ਸਫਲਤਾ ਮੰਨੀ ਜਾ ਰਹੀ ਹੈ।
Sit locates nearly five dozen missing copies of sri guru granth sahib now sgpc is also ready to cooperate
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)