ਲੁਧਿਆਣਾ ਤੋਂ ਦਿੱਲੀ ਦਾ ਸਫ਼ਰ ਹੋਏਗਾ ਸਿਰਫ਼ 1 ਘੰਟਾ 20 ਮਿੰਟ ’ਚ, ਰੋਜ਼ਾਨਾ ਹੋਣਗੀਆਂ 2 ਫਲਾਈਟਾਂ, ਜਾਣੋ ਕਿੰਨਾ ਹੋਵੇਗਾ ਕਿਰਾਇਆ

02/02/2026 | Public Times Bureau | Panjab

ਲੁਧਿਆਣਾ: ਹਲਵਾਰਾ ਏਅਰਪੋਰਟ ਤੋਂ ਮਾਰਚ 2026 ਵਿੱਚ ਉਡਾਣਾਂ ਸ਼ੁਰੂ ਹੋਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਫਰਵਰੀ ਨੂੰ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਇਸ ਦਾ ਵਰਚੁਅਲ ਉਦਘਾਟਨ ਕੀਤਾ। ਸ਼ੁਰੂਆਤੀ ਦੌਰ ਵਿੱਚ ਏਅਰ ਇੰਡੀਆ ਨੂੰ ਦਿੱਲੀ-ਲੁਧਿਆਣਾ ਰੂਟ ‘ਤੇ ਉਡਾਣਾਂ ਚਲਾਉਣ ਦੀ ਮਨਜ਼ੂਰੀ ਮਿਲੀ ਹੈ।
ਪਹਿਲੀ ਦਿੱਲੀ ਤੋਂ ਲੁਧਿਆਣਾ ਫਲਾਈਟ ਸਵੇਰੇ 7 ਵਜੇ ਲੈਂਡ ਕਰੇਗੀ, ਜਿਸ ਤੋਂ ਬਾਅਦ ਸਵੇਰੇ 7:40 ‘ਤੇ ਲੁਧਿਆਣਾ ਤੋਂ ਦਿੱਲੀ ਲਈ ਰਵਾਨਾ ਹੋਵੇਗੀ। ਸ਼ੁਰੂਆਤੀ ਪੜਾਅ ਵਿੱਚ ਹਰ ਰੋਜ਼ ਦੋ ਦਿੱਲੀ-ਲੁਧਿਆਣਾ ਅਤੇ ਦੋ ਲੁਧਿਆਣਾ-ਦਿੱਲੀ ਫਲਾਈਟਾਂ ਚਲਾਈਆਂ ਜਾਣਗੀਆਂ। ਯਾਤਰਾ ਦਾ ਸਮਾਂ ਲਗਭਗ 1 ਘੰਟਾ 20 ਮਿੰਟ ਹੋਵੇਗਾ ਅਤੇ ਟਿਕਟ ਕੀਮਤ 2,800 ਤੋਂ 3,500 ਰੁਪਏ ਦੇ ਕਰੀਬ ਰਹੇਗੀ।
ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਹਲਵਾਰਾ ਏਅਰਪੋਰਟ ਨੂੰ ਅੰਤਰਰਾਸ਼ਟਰੀ ਏਅਰਪੋਰਟ ਬਣਾਉਣ ਲਈ ਕੰਮ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ। ਕਾਰਗੋ ਫਲਾਈਟਾਂ ਵੀ ਜਲਦੀ ਸ਼ੁਰੂ ਕਰਨ ਦੀ ਯੋਜਨਾ ਹੈ।

The Journey From Ludhiana To Delhi Will Take Just 1 Hour And 20 Minutes There Will Be 2 Flights Daily Know How Much The Fare Will Be


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App