ਮੋਗਾ ਦੇ ਪਿੰਡ ਢੱਲਕੇ ਰੋਡ ‘ਤੇ ਪਾਰਸ ਮਸਾਲਾ ਫੈਕਟਰੀ ਦੇ ਬਾਹਰ ਲੁੱਟ ਦੇ ਇਰਾਦੇ ਨਾਲ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਦੋ ਪਰਵਾਸੀ ਮਜ਼ਦੂਰ ਜ਼ਖਮੀ ਹੋ ਗਏ। ਜ਼ਖਮੀਆਂ ਸੁਬੋਧ ਕੁਮਾਰ ਅਤੇ ਅਸ਼ੋਕ ਕੁਮਾਰ ਨੂੰ ਮੋਗਾ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ। ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਮੌਕੇ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਸੁਬੋਧ ਕੁਮਾਰ ਦੇ ਮੁਤਾਬਕ, ਤਿੰਨ ਮੋਟਰਸਾਈਕਲ ‘ਤੇ ਆਏ ਵਿਅਕਤੀਆਂ ਨੇ ਲੁੱਟ ਦੇ ਇਰਾਦੇ ਨਾਲ ਉਨ੍ਹਾਂ ‘ਤੇ ਗੋਲੀਆਂ ਚਲਾਈਆਂ। ਐਮਰਜੈਂਸੀ ਸਟਾਫ ਨੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ।
ਮੋਗਾ 'ਚ ਲੁੱਟਦੇ ਇਰਾਦੇ ਨਾਲ ਪਰਵਾਸੀ ਮਜ਼ਦੂਰਾਂ 'ਤੇ ਫਾਇਰਿੰਗ, 2 ਜ਼ਖਮੀ





