ਸ਼ਹਿਰ ਦੇ ਪ੍ਰਤਾਪ ਨਗਰ ਇਲਾਕੇ ਵਿੱਚ ਸਥਿਤ ਇੱਕ ਜਵੈਲਰਜ਼ ਦੀ ਦੁਕਾਨ ਵਿੱਚ 25 ਦਿਨ ਪਹਿਲਾਂ ਹੋਈ ਵੱਡੀ ਚੋਰੀ ਦੀ ਵਾਰਦਾਤ ਨੂੰ ਬਠਿੰਡਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਮੱਧ ਪ੍ਰਦੇਸ਼ ਨਾਲ ਸਬੰਧਤ ਪਾਰਦੀ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਕਰੀਬ 7 ਕਿਲੋਗ੍ਰਾਮ ਚੋਰੀ ਕੀਤੀ ਚਾਂਦੀ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਇੱਕ ਜੁਗਾੜੂ ਵਾਹਨ ਬਰਾਮਦ ਕੀਤਾ ਹੈ।
ਐੱਸਐੱਸਪੀ ਬਠਿੰਡਾ ਡਾ. ਜਯੋਤੀ ਯਾਦਵ, ਆਈਪੀਐੱਸ ਨੇ ਦੱਸਿਆ ਕਿ ਇਹ ਚੋਰੀ 14 ਅਤੇ 15 ਜਨਵਰੀ ਦੀ ਦਰਮਿਆਨੀ ਰਾਤ ਨੂੰ ਪ੍ਰਤਾਪ ਨਗਰ ਸਥਿਤ ‘ਪਾਰਸ ਜਵੈਲਰਜ਼’ ਵਿੱਚ ਵਾਪਰੀ ਸੀ, ਜਿੱਥੇ 15 ਤੋਂ 17 ਚੋਰਾਂ ਨੇ ਧਾਵਾ ਬੋਲ ਕੇ 6 ਤੋਂ 7 ਕਿਲੋ ਚਾਂਦੀ ਅਤੇ ਕੁਝ ਨਕਦੀ ਚੋਰੀ ਕਰ ਲਈ ਸੀ। ਇਸ ਸਬੰਧੀ ਥਾਣਾ ਕੈਨਾਲ ਕਾਲੋਨੀ ਬਠਿੰਡਾ ਵਿੱਚ 15 ਜਨਵਰੀ 2026 ਨੂੰ ਕੇਸ ਦਰਜ ਕੀਤਾ ਗਿਆ ਸੀ।
ਚੋਰੀ ਦੀ ਵਾਰਦਾਤ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਜਾਂਚ ਕੀਤੀ ਗਈ। ਲਗਾਤਾਰ ਜਾਂਚ ਦੌਰਾਨ ਪੁਲਿਸ ਨੂੰ ਅਹਿਮ ਸੁਰਾਗ ਮਿਲੇ, ਜਿਸ ਦੇ ਆਧਾਰ ‘ਤੇ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਨਿਲ ਉਰਫ਼ ਅਮਪੁੜੀ (ਜ਼ਿਲ੍ਹਾ ਕੋਟਾ, ਰਾਜਸਥਾਨ), ਗੋਵਿੰਦਾ ਅਤੇ ਓਮੀ ਉਰਫ਼ ਟਾਈਗਰ (ਦੋਵੇਂ ਬਰਨਾਲਾ) ਅਤੇ ਵਿਕਰਮ ਵਰਮਾ ਵਾਸੀ ਅਹਿਮਦਗੜ੍ਹ ਵਜੋਂ ਹੋਈ ਹੈ। ਪੁਲਿਸ ਅਨੁਸਾਰ ਵਿਕਰਮ ਵਰਮਾ ਗੈਂਗ ਵੱਲੋਂ ਚੋਰੀ ਕੀਤੀ ਚਾਂਦੀ ਖਰੀਦਦਾ ਸੀ ਅਤੇ ਉਸ ਕੋਲੋਂ ਚਾਂਦੀ ਦੀ ਇਕ ਇੱਟ ਵੀ ਬਰਾਮਦ ਹੋਈ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗੈਂਗ ਮੇਲਿਆਂ ਦੀ ਆੜ ਹੇਠ ਵੱਖ-ਵੱਖ ਰਾਜਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪੁਲਿਸ ਹੁਣ ਇਸ ਗੈਂਗ ਨੂੰ ਹੋਰ ਜ਼ਿਲ੍ਹਿਆਂ ਵਿੱਚ ਹੋਈਆਂ ਚੋਰੀਆਂ ਨਾਲ ਜੋੜ ਕੇ ਜਾਂਚ ਕਰ ਰਹੀ ਹੈ।
Jewellers Shop Theft Case Solved After 25 Days 4 Members Of Madhya Pradesh Gang Arrested 7 Kg Silver Recovered
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)