"ਜਾਗੋ 'ਚ ਤਕਰਾਰ ਨੇ ਵਿਆਹ 'ਚ ਲਿਆ ਖ਼ਤਰਨਾਕ ਮੋੜ: ਦੋਸਤਾਂ ਦੀ ਲੜਾਈ ਵਿੱਚ ਨੌਜਵਾਨ ਦੀ ਥਾਈਂ ਮੌਤ"

11/02/2026 | Public Times Bureau | Panjab

ਫਰੀਦਕੋਟ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਦਿਲਪ੍ਰੀਤ ਸਿੰਘ, ਜੋ ਆਪਣੇ ਦੋਸਤ ਦੀ ਵਿਆਹ ਸਮਾਗਮ ਵਿੱਚ ਸ਼ਾਮਿਲ ਸੀ, ਨੂੰ ਉਸਦੇ ਹੀ ਦੋਸਤਾਂ ਨੇ ਬਾਹਰ ਬੁਲਾਕੇ ਕਿਰਚ ਨਾਲ ਵਾਰ ਕਰਕੇ ਮਾਰ ਦਿੱਤਾ।
ਜਾਣਕਾਰੀ ਮੁਤਾਬਕ ਦਿਲਪ੍ਰੀਤ ਅਤੇ ਦੋਸਤ ਖੁਸ਼ਪ੍ਰੀਤ ਸਿੰਘ ਨਾਲ ਪਿਛਲੇ ਦਿਨ ਇੱਕ ਛੋਟੀ ਜਿਹੀ ਤਕਰਾਰ ਹੋਈ ਸੀ। ਇਸ ਰੰਜਿਸ਼ ਦੇ ਕਾਰਨ, ਵਿਆਹ ਦੌਰਾਨ ਦਿਲਪ੍ਰੀਤ ਨੂੰ ਬਾਹਰ ਬੁਲਾਇਆ ਗਿਆ ਅਤੇ ਉਸ ਦੇ ਇਕ ਦੋਸਤ ਨੇ ਉਸ ਦੀਆਂ ਬਾਹਾਂ ਫੜੀਆਂ, ਜਦੋਂ ਕਿ ਦੂਜੇ ਨੇ ਕਿਰਚ ਨਾਲ ਵਾਰ ਕੀਤੇ।
ਦਿਲਪ੍ਰੀਤ ਸਿੰਘ ਤੜਫਦਿਆਂ ਪੈਲੇਸ ਵਿੱਚ ਵਾਪਸ ਆਇਆ ਅਤੇ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਸੀਸੀਟੀਵੀ ਫੁਟੇਜ ਸਾਫ ਦਰਸਾ ਰਹੀ ਹੈ ਕਿ ਹੱਤਿਆ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ।
ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇਸ ਘਟਨਾ ਨੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

a Quarrel In Jago Took A Dangerous Turn In The Marriage A Young Man Died In A Fight Between Friends


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App