ਨੌਜਵਾਨ ਨਾਲ ਦਰਿੰਦਗੀ ਦੀ ਹੱਦਾਂ ਪਾਰ: ਬੰਧਕ ਬਣਾ ਕੇ ਕੁੱਟਮਾਰ, ਕਰੰਟ ਲਗਾਇਆ ਤੇ ਗੁਪਤ ਅੰਗ ‘ਤੇ ਚਾਕੂ ਨਾਲ ਹਮਲਾ

12/02/2026 | Public Times Bureau | Panjab

ਗਾਜ਼ੀਆਬਾਦ ਦੇ ਮਧੂਬਨ ਬਾਪੂਧਾਮ ਥਾਣਾ ਖੇਤਰ ਦੇ ਸਦਰਪੁਰ ਵਿੱਚ ਇੱਕ 22 ਸਾਲਾ ਨੌਜਵਾਨ ਨਾਲ ਬੇਹੱਦ ਵਹਿਸ਼ੀਆਨਾ ਸਲੂਕ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਨੌਜਵਾਨਾਂ ਨੇ ਉਸ ਨੂੰ ਕਥਿਤ ਤੌਰ ‘ਤੇ ਬੰਧਕ ਬਣਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ, ਬਿਜਲੀ ਦਾ ਕਰੰਟ ਲਗਾਇਆ ਅਤੇ ਉਸ ਦੇ ਗੁਪਤ ਅੰਗ ‘ਤੇ ਚਾਕੂ ਨਾਲ ਵਾਰ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ।
ਪੀੜਤ ਬਿੱਟੂ (ਪੇਂਟਰ) ਦੇ ਮੁਤਾਬਕ, ਸੋਮਵਾਰ ਸਵੇਰੇ ਜਦੋਂ ਉਹ ਕੰਮ ‘ਤੇ ਜਾ ਰਿਹਾ ਸੀ, ਰਸਤੇ ਵਿੱਚ ਉਸ ਦੀ ਮੁਲਾਕਾਤ ਬਾਲਕਿਸ਼ਨ ਅਤੇ ਕਰਨ ਨਾਲ ਹੋਈ। ਦੋਵੇਂ ਉਸ ਨੂੰ ਆਪਣੇ ਨਾਲ ਮਧੂਬਨ ਬਾਪੂਧਾਮ ਸਥਿਤ ਇੱਕ ਕਮਰੇ ਵਿੱਚ ਲੈ ਗਏ। ਪੀੜਤ ਦਾ ਦੋਸ਼ ਹੈ ਕਿ ਉੱਥੇ ਉਸ ਨੂੰ ਕਰੀਬ 10 ਘੰਟਿਆਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ। ਇਸ ਦੌਰਾਨ ਉਸ ਦੇ ਹੱਥਾਂ, ਪੈਰਾਂ ਅਤੇ ਬਾਹਾਂ ‘ਤੇ ਡੰਡਿਆਂ ਨਾਲ ਹਮਲੇ ਕੀਤੇ ਗਏ ਅਤੇ ਬਿਜਲੀ ਦਾ ਕਰੰਟ ਲਗਾਇਆ ਗਿਆ। ਹਿੰਸਾ ਦੀ ਹੱਦ ਉਦੋਂ ਪਾਰ ਹੋ ਗਈ ਜਦੋਂ ਮੁਲਜ਼ਮਾਂ ਨੇ ਉਸ ਦੇ ਗੁਪਤ ਅੰਗ ‘ਤੇ ਚਾਕੂ ਨਾਲ ਵਾਰ ਕੀਤੇ। ਪੀੜਤ ਦੇ ਅਨੁਸਾਰ, ਉਸ ਦੇ ਇੱਕ ਦੋਸਤ ਨਾਲ ਜੁੜੇ ਨਿੱਜੀ ਵਿਵਾਦ ਦੇ ਕਾਰਨ ਰੰਜਿਸ਼ ਵਧੀ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ।
ਇਸ ਮਾਮਲੇ ਵਿੱਚ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਪੀੜਤ ਪੱਖ ਦੇ ਵਕੀਲ ਨੇ ਦੋਸ਼ ਲਗਾਇਆ ਕਿ ਥਾਣਾ ਮੁਖੀ ਸਮੇਤ ਪੰਜ ਪੁਲਿਸ ਕਰਮਚਾਰੀ ਕੇਸ ਦੀ ਪੈਰਵੀ ਕਰਨ ਤੋਂ ਰੋਕ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 5 ਲੱਖ ਰੁਪਏ ਲੈ ਕੇ ਚੁੱਪ ਰਹਿਣ ਲਈ ਕਿਹਾ ਗਿਆ ਅਤੇ ਨਾ ਮੰਨਣ ‘ਤੇ ਐਨਕਾਊਂਟਰ ਦੀ ਧਮਕੀ ਦਿੱਤੀ ਗਈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਮਾਮਲੇ ਵਿੱਚ ਹਲਕੀਆਂ ਧਾਰਾਵਾਂ ਲਗਾਈਆਂ ਗਈਆਂ ਹਨ ਅਤੇ ਸਮਝੌਤੇ ਲਈ ਦਬਾਅ ਬਣਾਇਆ ਜਾ ਰਿਹਾ ਹੈ।
ਹਾਲਾਂਕਿ, ਏਸੀਪੀ ਕਵੀਨਗਰ ਸੂਰਿਆਬਲੀ ਮੌਰਿਆ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇੱਕ ਮੁਲਜ਼ਮ ਕਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਪੁਲਿਸ ‘ਤੇ ਲਗੇ ਧਮਕਾਉਣ ਅਤੇ ਸਮਝੌਤੇ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Cruelty To A Young Man Goes Beyond The Limits He Was Held Hostage Beaten Electrocuted And Stabbed In The Private Parts


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App