ਕਰਨਾਟਕ ਦੇ ਬੈਂਗਲੁਰੂ ਵਿੱਚ ਇੱਕ ਹੈਰਾਨ ਕਰਨ ਵਾਲੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। 6 ਸਾਲ ਦੀ ਪਹਿਲੀ ਜਮਾਤ ਦੀ ਵਿਦਿਆਰਥਣ, ਗੁਲੁਰੂ ਦੇ ਸਰਕਾਰੀ ਸਕੂਲ ਵਿੱਚ ਮਿਡ-ਡੇ-ਮੀਲ ਲਈ ਲਾਈਨ ਵਿੱਚ ਉਡੀਕ ਕਰ ਰਹੀ ਸੀ, ਜਦੋਂ ਕਲਾਸਰੂਮ ਦਾ ਲੋਹੇ ਦਾ ਦਰਵਾਜ਼ਾ ਉਸਦੇ ਹੱਥ ’ਤੇ ਵੱਜਿਆ। ਇਸ ਘਟਨਾ ਵਿੱਚ ਉਸਦੀਆਂ ਦੋ ਉਂਗਲਾਂ ਕੱਟ ਗਈਆਂ।
ਬਹੁਤ ਖ਼ੂਨ ਵਹਿਣ ਦੇ ਬਾਵਜੂਦ ਸਕੂਲ ਅਧਿਆਪਕਾਂ ਨੇ ਲੜਕੀ ਨੂੰ ਹਸਪਤਾਲ ਨਹੀਂ ਲੈ ਕੇ ਗਿਆ। ਮਾਪਿਆਂ ਦੇ ਅਨੁਸਾਰ ਜੇਕਰ ਸਮੇਂ ਸਿਰ ਇਲਾਜ ਮਿਲ ਜਾਂਦਾ ਤਾਂ ਉਂਗਲਾਂ ਨੂੰ ਮੁੜ ਜੋੜਿਆ ਜਾ ਸਕਦਾ ਸੀ। ਕੱਟੀਆਂ ਉਂਗਲਾਂ ਲੱਭਣ ’ਤੇ ਸਕੂਲ ਸਟਾਫ਼ ਨੇ ਦੱਸਿਆ ਕਿ ਖ਼ੂਨ ਦੇਖ ਕੇ ਉਨ੍ਹਾਂ ਨੂੰ ਕੂੜੇ ਵਿੱਚ ਸੁੱਟ ਦਿੱਤਾ ਗਿਆ।
ਪਰਿਵਾਰ ਵਾਲਿਆਂ ਨੇ ਇਹ ਵੀ ਦੋਸ਼ ਲਾਇਆ ਕਿ ਸਕੂਲ ਅਧਿਕਾਰੀਆਂ ਨੇ ਮਾਪਿਆਂ ਦੇ ਖਾਤੇ ਵਿੱਚ 2,000 ਰੁਪਏ ਟ੍ਰਾਂਸਫਰ ਕਰ ਦਿੱਤੇ ਤਾਂ ਜੋ ਮਾਮਲੇ ਨੂੰ ਦਬਾਇਆ ਜਾ ਸਕੇ। ਤੁਮਕੁਰੂ ਦਿਹਾਤੀ ਪੁਲਿਸ ਨੇ ਹੈੱਡਮਾਸਟਰ ਨਾਗੇਸ਼, ਅਧਿਆਪਕ ਰੇਣੁਕੰਮਾ ਅਤੇ ਵੈਂਕਟੇਸ਼ ਅਤੇ ਬਲਾਕ ਸਿੱਖਿਆ ਅਫਸਰ ਹਨੂਮੰਥੱਪਾ ਖਿਲਾਫ਼ ਲਾਪਰਵਾਹੀ ਦੇ ਦੋਸ਼ ਵਿੱਚ ਐੱਫ.ਆਈ.ਆਰ. ਦਰਜ ਕਰ ਲਈ ਹੈ।
Innocent Child s Fingers Cut Off In School Teachers Throw Them In The Trash Instead Of Saving Them
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)